ਅਬੋਹਰ 'ਚ ਸ਼ੁਰੂ ਹੋਈ ਕਿੰਨੂਆਂ ਦੀ ਖਰੀਦ - ਕਿੰਨੂਆਂ ਦੀ ਖਰੀਦ ਸ਼ੁਰੂ
ਫਾਜ਼ਿਲਕਾ :ਪੰਜਾਬ ਦੇ ਕੈਲੇਫੋਰਨੀਆਂ ਵਜੋਂ ਜਾਣੇ ਜਾਂਦੇ ਸ਼ਹਿਰ ਅਬੋਹਰ 'ਚ ਵੱਡੇ ਪੱਧਰ 'ਤੇ ਕਿਨੂੰਆਂ ਦੀ ਖੇਤੀ ਹੁੰਦੀ ਹੈ। ਇਥੇ ਕਿੰਨੂਆਂ ਦੇ ਬਾਗਾਂ 'ਚ ਫ਼ਸਲ ਤਿਆਰ ਹੋਣ ਤੋਂ ਬਾਅਦ ਪਹਿਲੀ ਵਾਰੀ ਕਿੰਨੂ ਮੰਡੀ ਵਿੱਚ ਪਹੁੰਚਣ ਤੇ ਕਾਂਗਰਸੀ ਆਗੂ ਸੰਦੀਪ ਜਾਖੜ ਵੱਲੋਂ ਬੋਲੀ ਕਰਵਾ ਕੇ ਕਿੰਨੂ ਖਰੀਦਣ ਦੀ ਸ਼ੁਰੁਆਤ ਕੀਤੀ ਗਈ। ਕੰਬੋਜ ਫਰੂਟ ਏਜੰਸੀ ਤੋਂ ਸ਼ੁਰੂਆਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਸੰਦੀਪ ਜਾਖੜ ਨੇ ਦੱਸਿਆ ਕਿ 6 ਕਰੋੜ ਰੁਪਏ ਦੀ ਲਾਗਤ ਨਾਲ ਅਬੋਹਰ ਦੀ ਮੰਡੀ ਦਾ ਕੰਮ ਕਰਵਾਇਆ ਗਿਆ ਹੈ ਤਾਂ ਜੋ ਕਿਸੇ ਵੀ ਫ਼ਸਲ ਵੇਚਣ ਵਾਲੇ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਨ੍ਹਾਂ ਸੁਖਬੀਰ ਬਾਦਲ ਤੇ ਤੰਜ ਕੱਸਦੇ ਕਿਹਾ ਸੁਖਬੀਰ ਬਾਦਲ ਅਬੋਹਰ ਪਹੁੰਚ ਕੇ ਗੱਫੇ ਦੇਣ ਦੀ ਗੱਲ ਕਰਦੇ ਹਨ ,ਪਰ ਉਨ੍ਹਾਂ ਪਾਸਿਓਂ ਲੋਕਾਂਨੂੰ ਗੱਪਾਂ ਹੀ ਮਿਲੀਆਂ ਹਨ।