ਅੱਤ ਦੀ ਮਹਿੰਗਾਈ ਖ਼ਿਲਾਫ਼ ਕਿਸਾਨਾਂ ਦਾ ਟਰੈਕਟਰ ਮਾਰਚ
ਗੁਰਦਾਸਪੁਰ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ ਮਾਂਝਾ ਕਿਸਾਨ ਸੰਗਰਸ਼ ਕਮੇਟੀ ਨੇ ਰਸੋਈ ਗੈੱਸ, ਪੈਟਰੋਲ, ਡੀਜ਼ਲ ਦੇ ਵੱਧ ਰਹੇ ਰੇਟਾਂ ਖ਼ਿਲਾਫ਼ ਗੁਰਦਾਸਪੁਰ ਦੇ ਕਸਬਾ ਕਾਦੀਆ ਵਿਖੇ ਕਿਸਾਨਾਂ ਨੇ ਟਰੈਕਟਰ ਰੋਸ ਮਾਰਚ ਕੀਤਾ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮਹਿੰਗਾਈ ਅੱਜ ਹਰ ਵਰਗ ਲਈ ਮੁਸੀਬਤ ਦਾ ਸਬੱਬ ਬਣੀ ਹੈ ਅਤੇ ਉਨ੍ਹਾਂ ਵੱਲੋਂ ਟਰੈਕਟਰ ਸੜਕਾਂ ਉੱਤੇ ਇਸ ਲਈ ਲਿਆਂਦੇ ਗਏ ਹਨ ਕਿਉਂਕਿ ਜੋ ਅੱਜ ਡੀਜ਼ਲ ਦਾ ਭਾਅ ਵੱਧ ਰਿਹਾ ਹੈ ਉਸ ਨਾਲ ਉਹ ਆਪਣੀ ਖੇਤੀ ਕਰਨ ਵਿੱਚ ਅਸਮਰੱਥ ਹਨ।