ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਕਿਸਾਨ ਝੁਲਸਿਆ - ਇਲਾਜ ਲਈ ਨਿੱਜੀ ਹਸਪਤਾਲ ਭਰਤੀ ਕਰਵਾਇਆ
ਜਲੰਧਰ: ਜਲੰਧਰ ਦੇ ਪਿੰਡ ਪੰਡੋਰੀ ਨਿੱਝਰਾਂ 'ਚ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਕਿਸਾਨ ਬੁਰੀ ਤਰ੍ਹਾਂ ਝੁਲਸ ਗਿਆ। ਇਸ ਸਬੰਧੀ ਪੀੜ੍ਹਤ ਕਿਸਾਨ ਦਾ ਕਹਿਣਾ ਕਿ ਜਦੋਂ ਉਹ ਖੇਤ 'ਚ ਕੰਮ ਕਰ ਰਿਹਾ ਸੀ ਤਾਂ ਉਸ ਸਮੇਂ ਇਹ ਹਾਦਸਾ ਵਾਪਰਿਆ। ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ। ਕਿਸਾਨ ਦਾ ਕਹਿਣਾ ਕਿ ਖੇਤ 'ਚ ਜੋ ਤਾਰਾਂ ਲੰਘ ਰਹੀਆਂ ਹਨ, ਉਹ ਬਹੁਤ ਨੀਵੀਆਂ ਹਨ, ਜਿਸ ਕਾਰਨ ਇਹ ਹਾਦਸਾ ਹੋਇਆ। ਕਿਸਾਨ ਦਾ ਕਹਿਣਾ ਕਿ ਬਿਜਲੀ ਵਿਭਾਗ ਨੂੰ ਇਸ ਸਬੰਧੀ ਪਹਿਲਾਂ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਸੀ।