ਕਿਸਾਨਾਂ ਦੀ ਹਮਾਇਤ ਲਈ ਸਾਬਕਾ ਫੌਜੀ ਕਰਨਗੇ ਰੈਲੀ, ਦਿੱਲੀ ਜਾਣ ਦਾ ਵੀ ਕੀਤਾ ਐਲਾਨ
ਮਾਨਸਾ: ਜਿੱਥੇ ਕਿਸਾਨ ਕੇਂਦਰ ਸਰਕਾਰ ਖਿਲਾਫ ਬਾਰਡਰ 'ਤੇ ਡਟੇ ਹਨ ਉਥੇ ਹੀ ਹੁਣ ਬਾਰਡਰਾਂ 'ਤੇ ਸੇਵਾ ਨਿਭਾ ਚੁੱਕੇ ਸਾਬਕਾ ਫੌਜੀਆਂ ਨੇ ਵੀ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਇਸ ਸਬੰਧੀ ਬੁੱਧਵਾਰ ਨੂੰ ਮਾਨਸਾ ਤੋਂ ਸਾਬਕਾ ਫੌਜੀ 3 ਬੱਸਾਂ ਰਾਹੀਂ ਕੋਟਕਪੁਰਾ 'ਚ ਹੋ ਰਹੀ ਰੈਲੀ ਵਿੱਚ ਸ਼ਾਮਿਲ ਹੋਣ ਲਈ ਰਵਾਨਾ ਹੋਏ। ਉਨ੍ਹਾਂ ਕੇਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਲੋਕ ਵਿਰੋਧੀ ਫੈਸਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕੇਂਦਰ ਸਰਕਾਰ ਖਿਲਾਫ ਆਪਣੇ ਹੱਕ ਨੂੰ ਲੈ ਕੇ ਲੜਾਈ ਲੜ ਰਿਹਾ। ਹੁਣ ਕੇਂਦਰ ਨੇ ਹੁਕਮ ਜਾਰੀ ਕੀਤਾ ਹੈ ਕਿ 35 ਸਾਲ ਦੀ ਸਰਵਿਸ ਕਰਨ 'ਤੇ ਸਾਬਕਾ ਫੌਜੀਆਂ ਨੂੰ ਪੂਰੀ ਪੈਨਸ਼ਨ ਦੇਵੇਗੀ ਅਤੇ ਘੱਟ ਸਰਵਿਸ ਕਰਨ ਵਾਲੇ 'ਤੇ 50% ਕਟੌਤੀ ਕੀਤੀ ਜਾਵੇਗੀ ਜੋ ਉਨ੍ਹਾਂ ਨੂੰ ਕਦੇ ਵੀ ਮਨਜ਼ੂਰ ਨਹੀਂ ਇਸ ਲਈ ਉਹ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹਨ।