ਬਿਜਲੀ ਮੁਲਾਜ਼ਮ ਨੇ ਕੰਮਕਾਜ ਠੱਪ ਕਰਕੇ ਕੀਤੀ ਹੜਤਾਲ - ਬਿਜਲੀ ਮੁਲਾਜ਼ਮ ਨੇ ਕੰਮਕਾਜ ਠੱਪ ਕਰਕੇ ਕੀਤੀ ਹੜਤਾਲ
ਸ੍ਰੀ ਮੁਕਤਸਰ ਸਾਹਿਬ:ਬਿਜਲੀ ਬੋਰਡ ( Power board)ਦੇ ਦਫ਼ਤਰ ਦੇ ਬਾਹਰ ਕਰਮਚਾਰੀਆਂ ਵੱਲੋਂ ਕੰਮ ਠੱਪ ਕਰਕੇ ਹੜਤਾਲ ਕੀਤੀ ਗਈ ਅਤੇ ਇਸ ਮੌਕੇ ਪੰਜਾਬ ਸਰਕਾਰ (Government of Punjab)ਖਿਲਾਫ਼ ਜਮ ਕੇ ਨਾਅਰੇਬਾਜੀ ਕੀਤੀ ਗਈ।ਮੁਲਾਜ਼ਮਾਂ ਦਾ ਕਹਿਣਾ ਹੈ ਸਾਡੇ ਨਾਲ ਸਰਕਾਰ ਨੇ ਪੇ ਸਕੇਲ (Pay scale) ਨੂੰ ਲੈ ਕੇ ਵਾਅਦਾ ਕੀਤਾ ਸੀ ਪਰ ਪੂਰਾ ਨਹੀਂ ਕੀਤਾ।ਉਨ੍ਹਾਂ ਨੇ ਕਿਹਾ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ।ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ।