ਚੰਡੀਗੜ੍ਹ: ਵਕੀਲਾਂ ਨੇ ਸੈਸ਼ਨ ਜੱਜ ਤੋਂ ਮੈਨੂਅਲ ਕੰਮ ਕਰਨ ਦੀ ਕੀਤੀ ਮੰਗ - request to session judge for open chambers
ਚੰਡੀਗੜ੍ਹ: ਕੋਰੋਨਾ ਵਾਇਰਸ ਕਰਕੇ ਲੌਕਡਾਊਨ ਕਾਰਨ ਸਾਰੇ ਕੰਮ ਠੱਪ ਸਨ ਜਿਸ ਕਰਕੇ ਹੁਣ ਕੰਮ ਵਿੱਚ ਢਿੱਲ ਦਿੱਤੀ ਗਈ ਹੈ। ਇਸ ਤਹਿਤ ਹੀ 18 ਮਈ ਤੋਂ ਬਾਅਦ ਲੋਕਾਂ ਨੂੰ ਢਿੱਲ ਦਿੱਤੀ ਗਈ ਹੈ। ਇਸੇ ਦੌਰਾਨ ਵਕੀਲ ਵੀ ਕੋਰਟ ਦੀ ਵਰਕਿੰਗ ਸ਼ੁਰੂ ਕਰਨ ਦੀ ਮੰਗ ਕਰ ਰਹੇ ਹਨ। ਡਿਸਟ੍ਰਿਕ ਬਾਰ ਐਸੋਸੀਏਸ਼ਨ ਵੱਲੋਂ ਇਕੱਠਾ ਹੋ ਕੇ ਸੈਸ਼ਨ ਜੱਜ ਨੂੰ ਅਪੀਲ ਕੀਤੀ ਗਈ ਕਿ ਕੋਰਟ ਵਿੱਚ ਈ ਫਾਈਲਿੰਗ ਦੀ ਜਗ੍ਹਾ ਮੈਨੂਅਲ ਵਰਕ ਸ਼ੁਰੂ ਕੀਤਾ ਜਾਵੇ ਤੇ ਵਕੀਲਾਂ ਨੂੰ ਆਪਣੇ ਚੈਂਬਰ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ।