ਕਰਫਿਊ ਦੌਰਾਨ ਕੈਬ ਚਾਲਕਾਂ ਦਾ ਗੁਜ਼ਾਰਾ ਕਰਨਾ ਹੋਇਆ ਮੁਸ਼ਕਲ
ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਚੱਲਦੇ ਸ਼ਹਿਰ ਵਿੱਚ ਕਰਫਿਊ ਲੱਗਾ ਹੋਇਆ ਹੈ ਜਿਸ ਨਾਲ ਲੋਕਾਂ ਦੇ ਸਾਰੇ ਕੰਮ-ਕਾਰ ਠੱਪ ਹੋ ਗਏ ਹਨ ਤੇ ਰੋਜ਼ਾ ਕਮਾ ਕੇ ਖਾਣ ਵਾਲਿਆਂ ਨੂੰ ਵੱਡੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੰਡੀਗੜ੍ਹ ਇੰਟਰਸਿਟੀ ਸ਼ਹਿਰ 'ਚ ਸਭ ਤੋਂ ਵੱਧ ਕੈਬਾਂ ਚਲਦੀਆਂ ਹਨ ਪਰ ਕਰਫਿਊ ਕਾਰਨ ਕੈਬਾਂ ਖੜੀਆਂ ਹੋਈਆ ਹਨ। ਕੈਬ ਚਾਲਕਾਂ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਕਰਫਿਊ ਲਗਾਇਆ ਹੈ ਜਿਸ ਕਾਰਨ ਸਾਰੇ ਕੰਮਕਾਜ ਬੰਦ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕੈਬਾਂ ਦੇ ਖੜੇ ਹੋਣ ਨਾਲ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ।