ਜ਼ੀਰਾ ਵਿਖੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਕੀਤਾ ਪ੍ਰਦਰਸ਼ਨ
ਫਿਰੋਜ਼ਪੁਰ: ਕੋਰੋਨਾ ਕਾਲ ਦਰਮਿਆਨ ਹਰੇਕ ਵਰਗ ਨੂੰ ਬਹੁਤ ਨੁਕਸਾਨ ਹੋਇਆ ਹੈ, ਪਰ ਇਸ ਦਾ ਸਭ ਤੋਂ ਜ਼ਿਆਦਾ ਅਸਰ ਵਿੱਦਿਅਕ ਅਦਾਰਿਆਂ ਨਾਲ ਜੁੜੀਆਂ ਸੰਸਥਾਵਾਂ ਜਿਵੇਂ ਕਿ ਸਕੂਲ ਅਤੇ ਇੰਸਟੀਚਿਊਟ ਇਸ ਦੀ ਮਾਰ ਹੇਠ ਜ਼ਿਆਦਾ ਆਏ ਹਨ। ਬੇਸ਼ੱਕ ਕੋਰੋਨਾ ਦਾ ਅਸਰ ਘੱਟ ਜਾਣ ਕਾਰਨ ਸਕੂਲ ਪੂਰੀ ਤਰ੍ਹਾਂ ਖੁੱਲ੍ਹ ਚੁੱਕੇ ਹਨ, ਪਰ ਸਕੂਲਾਂ ਉੱਪਰ ਲੱਗਣ ਵਾਲੇ ਟੈਕਸ ਖ਼ਾਸ ਕਰ ਟਰਾਂਸਪੋਰਟ ਟੈਕਸ ਤੋਂ ਸਕੂਲ ਮਾਲਕ ਪ੍ਰੇਸ਼ਾਨ ਹਨ। ਉਨ੍ਹਾਂ ਮੁਤਾਬਕ ਇਨ੍ਹਾਂ ਟੈਕਸਾਂ ਦਾ ਵਿੱਤੀ ਭਾਰ ਆਮ ਤੌਰ ਤੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ‘ਤੇ ਪੈਂਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦੇ ਹੋਏ ਜ਼ੀਰਾ ਦੇ ਸਾਰੇ ਪ੍ਰਾਈਵੇਟ ਸਕੂਲ ਬੰਦ ਕਰ ਕੇ ਜੀਟੀ ਰੋਡ ਉੱਪਰ ਬੱਸਾਂ ਖੜੀਆਂ ਕਰ ਇੱਕ ਸ਼ਾਂਤਮਈ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹ ਟੈਕਸ ਵਾਪਸ ਲਏ ਜਾਣ ਤਾਂ ਜੋ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਰਾਹਤ ਮਿਲ ਸਕੇ।