ਡੀ ਸੀ ਦਫ਼ਤਰ ਦੇ ਕਾਮਿਆਂ ਦੀ ਹੜਤਾਲ ਜਾਰੀ, ਖੱਜਲ ਹੋ ਰਹੇ ਲੋਕ
ਫਿਰੋਜ਼ਪੁਰ ਡਿਪਟੀ ਕੰਮਿਸ਼ਨਰ ਦਫਤਰ ਅਤੇ ਪੀ ਸੀ ਐਸ ਯੂਨੀਅਨ ਵਲੋਂ ਅਫਸਰਾਂ ਨਾਲ ਰਾਜਨੈਤਿਕ ਅਤੇ ਆਮ ਲੋਕਾਂ ਵਲੋਂ ਵਰਤੀ ਗਈ ਗ਼ਲਤ ਸ਼ਬਦਾਵਲੀ ਦੇ ਵਿਰੋਧ ਵਿਚ ਤਿੰਨ ਦਿਨ ਦੀ ਕਲਮ ਛੋੜ ਹੜਤਾਲ ਦਾ ਸੱਦਾ ਦਿਤਾ ਗਿਆ ਹੈ ਅਤੇ ਬੁੱਧਵਾਰ ਨੂੰ ਇਸ ਦਾ ਦੂਜਾ ਦਿਨ ਹੈ। ਦਫ਼ਤਰੀ ਕਾਮੇ ਦਫ਼ਤਰ ਤਾਂ ਆਏ ਹਨ ਪਰ ਆਪਣੀਆਂ ਸੀਟਾਂ 'ਤੇ ਨਹੀਂ ਬੈਠੇ, ਦਫ]ਤਰ ਖਾਲੀ ਪਏ ਹਨ। ਇਸ ਹੜਤਾਲ ਕਾਰਨ ਆਮ ਲੋਕ ਖੱਜਲ ਖਵਾਰ ਹੋ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਆਪਣਾ ਕੰਮ ਕਰਵਾਣ ਲਈ ਦੂਰੋਂ-ਨੇੜਿਓਂ ਆਉਣਾ ਪੈਂਦਾ ਹੈ।