ਡੀਸੀ ਨੇ ਫਗਵਾੜਾ ਦੀ ਸਬਜ਼ੀ ਮੰਡੀ ਸਮੇਤ ਕਈ ਥਾਂ ਕੀਤੀ ਚੈਕਿੰਗ
ਫਗਵਾੜਾ:ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ।ਫਗਵਾੜਾ ਵਿਚ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਅਤੇ ਐਸਐਸਪੀ ਕੰਵਰਦੀਪ ਕੌਰ ਵੱਲੋਂ ਸਬਜ਼ੀ ਮੰਡੀ ਅਤੇ ਵੱਖ-ਵੱਖ ਥਾਵਾਂ ਉੱਤੇ ਚੈਕਿੰਗ ਕੀਤੀ ਗਈ ਹੈ।ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ ਵਰਤਣ ਦੇ ਹੁਕਮ ਦਿੱਤੇ ਗਏ। ਉਨ੍ਹਾਂ ਬੱਸ ਸਟੈਂਡ ਕੋਲ ਟੈਸਟਿੰਗ ਸੈਂਟਰ, ਸਰਾਏ ਰੋਡ ਵਿਖੇ ਟੈੱਸਟਿੰਗ ਕੈਂਪ ਦਾ ਵੀ ਦੌਰਾ ਕਰਕੇ ਨਮੂਨੇ ਲੈਣ ਦੇ ਕੰਮ ਦਾ ਨਿਰੀਖਣ ਕੀਤਾ।ਇਸ ਮੌਕੇ ਡੀਸੀ ਦੀਪਤੀ ਉੱਪਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਬਿਨਾਂ ਕੰਮ ਤੋਂ ਘਰਾਂ ਤੋਂ ਬਾਹਰ ਨਾ ਨਿਕਲੋ ਅਤੇ ਮਾਸਕ ਜ਼ਰੂਰ ਪਹਿਣਾ ਚਾਹੀਦਾ ਹੈ।ਡੀਸੀ ਨੇ ਕਿਹਾ ਹੈ ਕਿ ਲੋਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਕੋਰੋਨਾ ਮਹਾਂਮਾਰੀ ਨੂੰ ਖਤਮ ਕੀਤਾ ਜਾਵੇ।