ਦਲਿਤ ਸਮਾਜ ਵਲੋਂ ਪ੍ਰਸ਼ਾਸਨ 'ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ - ਗੁਰਦੁਆਰਾ ਸਾਹਿਬ
ਜਗਰਾਉਂ: ਲੁਧਿਆਣਾ ਦੇ ਜਗਰਾਉਂ 'ਚ ਦਲਿਤ ਭਾਈਚਾਰੇ ਵਲੋਂ ਇਲਜ਼ਾਮ ਲਗਾਏ ਹਨ ਕਿ ਗੁਰਦੁਆਰਾ ਸਾਹਿਬ ਦੀ ਉਸਾਰੀ ਅਤੇ ਹੋਰ ਮਸਲਿਆਂ ਬਾਬਤ ਉਨ੍ਹਾਂ ਇਕੱਤਰਤਾ ਕੀਤੀ ਸੀ ਤਾਂ ਵਾਰਡ ਨੰ 12 ਤੋਂ ਅਕਾਲੀ ਦਲ ਦੇ ਐੱਮ.ਸੀ ਅਤੇ ਉਸਦੇ ਭਰਾ ਤੇ ਭਤੀਜੇ ਵਲੋਂ ਮਰਿਯਾਦਾ ਭੰਗ ਕੀਤੀ ਗਈ ਅਤੇ ਜਾਤੀਸੂਚਕ ਸ਼ਬਦ ਬੋਲੇ ਗਏ। ਉਨ੍ਹਾਂ ਦਾ ਕਹਿਣਾ ਕਿ ਪੁਲਿਸ ਵਲੋਂ ਪਰਚਾ ਤਾਂ ਦਰਜ ਕੀਤਾ ਗਿਆ ਪਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਕਿ ਦਲਿਤ ਸਮਾਜ ਨਾਲ ਹਮੇਸ਼ਾ ਧੱਕਾ ਹੀ ਹੁੰਦਾ ਆਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਵਿਧਾਇਕ ਵਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਗਈ।