ਜੇਐਨਯੂ ਦੀ ਘਟਨਾ ਦੇ ਵਿਰੋਧ 'ਚ ਸੀਪੀਆਈ ਵਰਕਰਾਂ ਨੇ ਪੀਐਮ ਮੋਦੀ ਦਾ ਸਾੜਿਆ ਪੁਤਲਾ
ਮਲੇਰਕੋਟਲਾ ਵਿਖੇ ਸੋਮਵਾਰ ਨੂੰ ਸੀਪੀਆਈ (ਐਮ) ਦੇ ਆਗੂਆਂ 'ਤੇ ਵਰਕਰਾਂ ਵੱਲੋਂ ਮੋਦੀ ਸਰਕਾਰ ਦਾ ਵਿਰੋਧ ਕੀਤਾ ਗਿਆ। ਇਹ ਵਿਰੋਧ ਦਿੱਲੀ 'ਚ ਸੱਥਿਤ ਜੇਐਨਯੂ ਵਿਖੇ ਦੇਰ ਰਾਤ ਕੁੱਝ ਨਕਾਬਪੋਸ਼ਾਂ ਵੱਲੋਂ ਜਬਰਨ ਹੋਸਟਲ 'ਚ ਦਾਖਲ ਹੋ ਕੇ ਲੜਕੀਆਂ ਨਾਲ ਕੁੱਟਮਾਰ ਕੀਤੇ ਜਾਣ ਦੀ ਘਟਨਾ ਅਤੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਕੀਤਾ ਗਿਆ। ਇਸ ਦੌਰਾਨ ਸੀਪੀਆਈ ਵਰਕਰਾਂ ਵੱਲੋਂ ਮੋਦੀ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ ਗਈ ਅਤੇ ਪੀਐਮ ਮੋਦੀ ਦਾ ਪੁਤਲਾ ਸਾੜਿਆ ਗਿਆ।