ਸ੍ਰੀ ਫ਼ਤਿਹਗੜ੍ਹ ਸਾਹਿਬ: ਪੱਤਰਕਾਰ ਯੂਨੀਅਨ ਨੇ ਘਰ-ਘਰ ਵੰਡੇ ਮਾਸਕ
ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਦੇ ਚਲਦੇ ਜਿੱਥੇ ਪੰਜਾਬ 22 ਮਾਰਚ ਤੋਂ ਬੰਦ ਹੈ ਉੱਥੇ ਹੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿੱਚ ਆਮ ਜਨਤਾ ਨੂੰ ਮੁੱਢਲੀਆਂ ਸਹੂਲਤ ਘਰ ਵਿੱਚ ਹੀ ਉਪਲਬਧ ਕਰਵਾਉਣ ਲਈ ਪ੍ਰਸ਼ਾਸਨ ਕੰਮ ਕਰ ਰਿਹਾ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਤੱਕ ਹਰ ਜ਼ਰੂਰਤ ਦਾ ਸਾਮਾਨ ਸ਼ਹਿਰਾਂ ਤੇ ਪਿੰਡਾਂ ਵਿੱਚ ਪਹੁੰਚਾਉਣ ਲਈ ਮੁਕੰਮਲ ਇੰਤਜ਼ਾਮ ਕੀਤੇ ਗਏ ਹਨ। ਉੱਥੇ ਹੀ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਘਰ-ਘਰ ਜਾ ਕੇ ਮਾਸਕ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਪੱਤਰਕਾਰ ਯੂਨੀਅਨ ਵੱਲੋਂ ਵੀ ਸ਼ਹਿਰ 'ਚ ਕੋਰੋਨਾ ਦੇ ਬਚਾਅ ਲਈ ਮਾਸਕ ਵੰਡੇ ਗਏ।