ਹੁਸ਼ਿਆਰਪੁਰ: ਕੋਵਿਡ-19 ਦੇ ਵਿਦੇਸ਼ਾਂ ਤੋਂ ਪਰਤੇ ਸ਼ੱਕੀਆਂ ਵਿਚੋਂ 2 ਦੀ ਰਿਪੋਰਟ ਆਈ ਨੈਗੇਟਿਵ
ਹੁਸ਼ਿਆਰਪੁਰ: ਸਿਵਲ ਹਸਪਤਾਲ ਵਿੱਚ ਜੇਰੇ ਇਲਾਜ਼ ਕੋਵਿਡ-19 ਦੇ ਵਿਦੇਸ਼ਾਂ ਤੋਂ ਪਰਤੇ ਸ਼ੱਕੀ ਲੋਕਾਂ ਵਿਚੋਂ 2 ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋ ਇਲਾਵਾਂ ਜ਼ਿਲ੍ਹੇ ਵਿੱਚ ਹੁਣ ਤੱਕ 11 ਸ਼ੱਕੀ ਮਰੀਜ਼ਾਂ ਦੇ ਸੈਪਲ ਲਏ ਗਏ ਸਨ, ਜਿਨ੍ਹਾਂ ਵਿੱਚੋ 1 ਕੇਸ ਪੌਜ਼ੀਟਿਵ ਅਤੇ 9 ਨੈਗੇਟਿਵ ਪਾਏ ਗਏ ਹਨ, ਜਦਕਿ 2 ਦੀ ਰਿਪੋਰਟ ਆਉਣ ਵਾਲੀ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਵੱਲੋਂ ਦਿੱਤੀ ਗਈ ਹੈ।