ਕੋਵਿਡ 19: ਰੂਪਨਗਰ ਜ਼ਿਲ੍ਹੇ 'ਚ 2 ਹੋਰ ਨਵੇਂ ਮਾਮਲੇ ਆਏ ਸਾਹਮਣੇ
ਰੂਪਨਗਰ: ਜ਼ਿਲ੍ਹੇ ਵਿੱਚ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੁਣ ਮਰੀਜ਼ਾਂ ਦੀ ਗਿਣਤੀ ਵੱਧ ਕੇ 13 ਹੋ ਗਈ ਹੈ। ਇਹ ਦੋਵੇਂ ਮਰੀਜ਼ ਦਿੱਲੀ ਤੋਂ ਪਰਤੇ ਸਨ। ਇਨ੍ਹਾਂ ਵਿੱਚ ਇੱਕ ਕੋਰੋਨਾ ਪੀੜਤ ਮਰੀਜ਼ ਨੰਗਲ ਦੇ ਨੇੜਲੇ ਪਿੰਡ ਖੇੜਾ ਬਾਗ ਦੀ ਵਸਨੀਕ 29 ਸਾਲਾਂ ਮਹਿਲਾ ਹੈ ਤੇ ਦੂਜਾ ਮਰੀਜ਼ ਪਿੰਡ ਖਾਬੜਾਂ ਦਾ ਵਸਨੀਕ ਹੈ ਜਿਸਦੀ ਉਮਰ 32 ਸਾਲ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇ ਉਨ੍ਹਾਂ ਦੇ ਆਸ ਪਾਸ ਕੋਈ ਵੀ ਵਿਅਕਤੀ ਦੂਜੇ ਸੂਬੇ ਜਾਂ ਰਾਜ ਤੋਂ ਆਉਂਦਾ ਹੈ ਤਾਂ ਉਸ ਦੀ ਤੁਰੰਤ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ।
Last Updated : Jun 19, 2020, 2:22 PM IST