ਕੋਰੋਨਾ ਵਾਇਰਸ : ਮੈਰਿਜ ਪੈਲੇਸ, ਹੋਟਲਾਂ ਮਾਲਕਾਂ ਨਾਲ ਐੱਸ.ਡੀ.ਐੱਮ ਬਟਾਲਾ ਦੀ ਮੀਟਿੰਗ - ਕੋਰੋਨਾ ਵਾਇਰਸ
ਗੁਰਦਾਸਪੁਰ : ਐੱਸ.ਡੀ.ਐੱਮ ਬਟਾਲਾ ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਹੋਟਲ, ਮੈਰਿਜ ਪੈਲੇਸ ਅਤੇ ਸ਼ਾਪਿੰਗ ਕੰਪਲੈਕਸ ਦੇ ਮਾਲਕਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਜਦੋਂ ਤੱਕ ਸਰਕਾਰ ਅਗਲੇ ਹੁਕਮ ਜਾਰੀ ਨਹੀਂ ਕਰਦੀ, ਉਦੋਂ ਤੱਕ ਉਹ ਸਾਰੇ ਆਪਣੇ-ਆਪਣੇ ਕੰਮ ਬੰਦ ਰੱਖਣ। ਜੇਕਰ ਉਨ੍ਹਾਂ ਨੂੰ ਕੋਈ ਵਿਆਹ ਦਾ ਪ੍ਰੋਗਰਾਮ ਬੁੱਕ ਹੈ ਤਾਂ ਉੱਥੇ ਹੋ ਸਕੇ ਤਾਂ ਪ੍ਰੋਗਰਾਮ ਰੱਦ ਕਰ ਦਿੱਤਾ ਜਾਵੇ ਜਾਂ ਫ਼ਿਰ 50 ਤੋਂ ਜ਼ਿਆਦਾ ਲੋਕ ਇੱਕਠੇ ਨਾ ਹੋਣ ਦਿੱਤੇ ਜਾਣ।