ਭੰਗੜਾ, ਯੋਗਾ ਤੇ ਕਸਰਤ ਕਰਕੇ ਖ਼ੁਦ ਨੂੰ ਤੰਦਰੁਸਤ ਕਰ ਰਹੇ ਨੇ ਕੋਰੋਨਾ ਮਰੀਜ਼ - COVID-19
ਬਠਿੰਡਾ: ਕੋਰੋਨਾ ਵਾਇਰਸ ਦਾ ਇਲਾਜ ਲੱਭਣ ਲਈ ਪੂਰੀ ਦੁਨੀਆ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਅਜਿਹੇ ਵਿੱਚ ਕੋਰੋਨਾ ਮਰੀਜ਼ ਵੱਖ-ਵੱਖ ਤਰੀਕਿਆਂ ਨਾਲ ਆਪਣੇ ਆਪ ਨੂੰ ਤੰਦਰੁਸਤ ਕਰਨ ਵਿੱਚ ਲੱਗੇ ਹੋਏ ਹਨ। ਬਠਿੰਡਾ ਵਿਖੇ ਨਾਂਦੇੜ ਸਾਹਿਬ ਤੋਂ ਆਏ 16 ਕੋਰੋਨਾ ਮਰੀਜ਼ਾਂ ਦਾ ਇਲਾਜ ਘੁੱਦਾ ਪਿੰਡ ਦੇ ਸਰਕਾਰੀ ਹਸਪਤਾਲ ਵਿਖੇ ਚੱਲ ਰਿਹਾ ਹੈ। ਮਰੀਜ਼ਾਂ ਵੱਲੋਂ ਆਪਣੇ ਆਪ ਨੂੰ ਭੰਗੜਾ, ਯੋਗਾ ਤੇ ਕਸਰਤ ਕਰ ਕੇ ਤੰਦਰੂਸਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।