ਕੋਰੋਨਾ ਦਾ ਤਾਂ ਟੀਕਾ ਬਣ ਗਿਆ ਹੈ ਪਰ ਕੈਪਟਨ ਤੋਂ ਲੋਕਾਂ ਨੂੰ ਕੌਣ ਬਚਾਵੇਗਾ - ਬੰਟੀ ਰੋਮਾਣਾ - corona
ਫ਼ਤਹਿਗੜ੍ਹ ਸਾਹਿਬ :ਸਰਹਿੰਦ ਵਿਖੇ ਯੂਥ ਅਕਾਲੀ ਦਲ ਵਲੋਂ 'ਯੂਥ ਮੰਗਦਾ ਜੁਆਬ' ਤਹਿਤ ਰੈਲੀ ਕੀਤੀ ਗਈ। ਜਿਸ ਵਿੱਚ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਪਹੁੰਚੇ। ਇਸ ਮੌਕੇ ਗੱਲਬਾਤ ਕਰਦੇ ਹੋਏ ਬੰਟੀ ਰੋਮਾਣਾ ਨੇ ਕਿਹਾ ਸਰਕਾਰ ਜੋ ਕੋਰੋਨਾ ਦੇ ਨਿਯਮ ਲਾਗੂ ਕਰ ਰਹੀ ਹੈ ਉਹ ਸਿਰਫ ਅਕਾਲੀ ਦਲ ਲਈ ਹੀ ਹੈ। ਜਦੋਂ ਪੰਜਾਬ ਵਿੱਚ ਆਪ ਰੈਲੀ ਕਰਦੀ ਹੈ ਜਾਂ ਕੈਪਟਨ ਦੀ ਪੋਤੀ ਦਾ ਵਿਆਹ ਹੈ ਫਿਰ ਕੋਰੋਨਾ ਨਹੀਂ ਹੁੰਦਾ। ਕੈਪਟਨ ਦੋਗਲੀ ਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦਾ ਟੀਕਾ ਤਾਂ ਬਣ ਗਿਆ ਹੈ ਪਰ ਕੈਪਟਨ ਤੋਂ ਲੋਕਾਂ ਨੂੰ ਕੌਣ ਬਚਾਵੇਗਾ। ਉਥੇ ਹੀ ਭਗਵੰਤ ਮਾਨ ਬਾਰੇ ਬੋਲਦੇ ਹੋਏ ਕਿਹਾ ਕਿ ਜੋ ਖੇਤੀ ਕਾਨੂੰਨ ਲਾਗੂ ਹੋਏ ਹਨ ਉਨਾਂ ਨੂੰ ਲਾਗੂ ਕਰਨ ਦੇ ਲਈ ਭਗਵੰਤ ਮਾਨ ਨੇ ਵੀ ਸਾਇਨ ਕੀਤੇ ਹਨ।