ਕਾਂਗਰਸੀ ਵਿਧਾਇਕ ਵੇਰਕਾ ਦੀ ਆਪਣੇ ਵਿਧਾਇਕਾਂ ਤੇ ਮੰਤਰੀਆਂ ਨੂੰ ਨਸੀਅਤ - Verka
ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ਵਿੱਚ ਆਪਸੀ ਬਗਾਵਤ ਖ਼ਤਮ ਹੋਣ ਦਾ ਨਾਮ ਲਈ ਲੈ ਰਹੀ। ਇੱਕ ਪਾਸੇ ਜਿੱਥੇ ਕਾਂਗਰਸ ਦੇ ਕੁਝ ਮੰਤਰੀ (Minister) ਤੇ ਵਿਧਾਇਕ (MLA) ਸੀ.ਐੱਲ.ਪੀ. (CLP) ਦੀ ਮੀਟਿੰਗ (MEETING) ਬੁਲਾਉਣ ਦੀ ਮੰਗ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕਾਂਗਸਰੀ ਵਿਧਾਇਕ ਰਾਜਕੁਮਾਰ ਵੇਰਕਾ ਨੇ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆ ਦੀ ਇਸ ਮੰਗ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਸਾਫ਼ ਕੀਤਾ ਹੈ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਚਾਹੁੰਣਗੇ ਤਾਂ ਹੀ ਸੀ.ਐੱਲ.ਪੀ (CLP) ਦੀ ਮੀਟਿੰਗ ਬੁਲਾਈ ਜਾਵੇਗਾ। ਇਸ ਮੌਕੇ ਰਾਜਕੁਮਾਰ ਵੇਰਕਾ ਕਾਂਗਰਸੀ ਮੰਤਰੀਆ ਤੇ ਵਿਧਾਇਕਾਂ ਨੂੰ 2022 ਦੀਆਂ ਚੋਣਾਂ ਵਿੱਚ ਤਿਆਰੀ ਕਰਨ ਦੀ ਨਸੀਅਤ ਦਿੰਦੇ ਵੀ ਨਜ਼ਰ ਆਏ।