3 ਹੋਰ ਵਿਅਕਤੀਆਂ 'ਚ ਹੋਈ ਕੋਰੋਨਾ ਦੀ ਪੁਸ਼ਟੀ, ਅੰਕੜਾ ਹੋਇਆ 25 - covid 19
ਫ਼ਤਿਹਗੜ੍ਹ ਸਾਹਿਬ: ਬੀਤੇ ਦਿਨੀਂ ਫ਼ਤਿਹਗੜ੍ਹ ਸਾਹਿਬ 'ਚ 3 ਹੋਰ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 3 ਮਰੀਜ਼ ਪਹਿਲੇ ਪੌਜ਼ੀਟਿਵ ਮਰੀਜ਼ ਦੇ ਸਬੰਧੀ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ. ਐਨ.ਕੇ ਅਗਰਵਾਲ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਫ਼ਤਿਹਗੜ੍ਹ ਸਾਹਿਬ ਵਿੱਚ 8685 ਕੋਰੋਨਾ ਸ਼ੱਕੀ ਵਿਅਕਤੀਆਂ ਦੇ ਟੈਸਟ ਲਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 8100 ਦੀ ਰਿਪੋਰਟ ਨੈਗਟਿਵ ਆ ਚੁੱਕੀ ਹੈ ਅਤੇ 480 ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 105 ਕੋਰੋਨਾ ਪੌਜ਼ੀਟਿਵ ਮਰੀਜ਼ ਸੀ ਜਿਨ੍ਹਾਂ ਚੋਂ 80 ਮਰੀਜ਼ ਠੀਕ ਹੋ ਕੇ ਜਾ ਚੁਕੇ ਹਨ ਤੇ 25 ਮਰੀਜ਼ ਗਿਆਨ ਸਾਗਰ ਹਸਪਤਾਲ 'ਚ ਭਰਤੀ ਹਨ।