ਕੈਨੇਡਾ ਦੇ ਇਮੀਗ੍ਰੇਸ਼ਨ ਰਿਫਿਊਜੀ ਤੇ ਸਿਟੀਜ਼ਨਸ਼ਿਪ ਵਿਭਾਗ 'ਚ ਸਿੱਧੂ ਮੂਸੇਵਾਲਾ ਵਿਰੁੱਧ ਸ਼ਿਕਾਇਤ
ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੇ ਫਾਇਰਿੰਗ ਮਾਮਲੇ ਵਿੱਚ ਉਸ ਵਿਰੁੱਧ ਕੈਨੇਡਾ ਦੇ ਇਮੀਗ੍ਰੇਸ਼ਨ ਰਿਫਿਊਜੀ ਤੇ ਸਿਟੀਜ਼ਨਸ਼ਿਪ ਵਿਭਾਗ ਇੱਕ ਸ਼ਿਕਾਇਤ ਦਿੱਤੀ ਗਈ ਹੈ। ਇਸ ਵਿੱਚ ਇਹ ਦੱਸਿਆ ਗਿਆ ਹੈ ਕਿ ਸਿੱਧੂ ਮੂਸੇਵਾਲਾ ਖਿਲਾਫ ਤਿੰਨ ਕੇਸ ਚੱਲ ਰਹੇ ਹਨ ਜਿਸ ਵਿੱਚ 2 ਆਰਮਜ਼ ਐਕਟ ਤੇ ਇੱਕ ਆਈਟੀ ਐਕਟ ਦਾ ਹੈ। ਵਕੀਲ ਰਵੀ ਜੋਸ਼ੀ ਨੇ ਦੱਸਿਆ ਕਿ ਫਾਇਰਿੰਗ ਮਾਮਲੇ ਵਿੱਚ ਸਿੱਧੂ ਮੂਸੇਵਾਲਾ ਹਾਲੇ ਫ਼ਰਾਰ ਚੱਲ ਰਿਹਾ ਹੈ। ਮੂਸੇਵਾਲਾ ਨੇ ਜ਼ਮਾਨਤ ਲਈ ਅਰਜ਼ੀ ਲਗਾਈ ਸੀ ਤੇ ਉਸ ਨੂੰ ਜ਼ਮਾਨਤ ਮਿਲ ਗਈ ਹੈ। ਸਿੱਧੂ ਮੂਸੇਵਾਲਾ ਭਾਰਤ ਤੋਂ ਇਜਾਜ਼ਤ ਲੈ ਕੇ ਕੈਨੇਡਾ ਵਿੱਚ ਰਿਫਿਊਜੀ ਐਕਟ ਦੇ ਤਹਿਤ ਪੋਲੀਟੀਕਲ ਅਸਾਈਲਮ ਲੈ ਸਕਦਾ ਹੈ। ਆਰਮਜ਼ ਐਕਟ ਦੇ ਤਹਿਤ ਫਾਇਰਿੰਗ ਕਰਨਾ ਕੈਨੇਡਾ ਦੇ ਵਿੱਚ ਵੀ ਜੁਰਮ ਹੈ ਇਸ ਕਰਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਸਿੱਧੂ ਮੂਸੇਵਾਲਾ ਦੇ ਖਿਲਾਫ ਭਾਰਤ ਵਿੱਚ ਕਿੰਨੇ ਕੇਸ ਚੱਲ ਰਹੇ ਹਨ।