ਪਿੰਡ ਭੈਣੀਬਾਘਾ ਨਜ਼ਦੀਕ ਮੋਟਰਸਾਈਕਲ ਅਤੇ ਕਾਰ ਦਰਮਿਆਨ ਟੱਕਰ - ਸਿਵਲ ਹਸਪਤਾਲ
ਮਾਨਸਾ: ਸਥਾਨਕ ਪਿੰਡ ਭੈਣੀ ਬਾਘਾ ਨਜਦੀਕ ਇੱਕ ਮੋਟਰ ਸਾਈਕਲ ਅਤੇ ਕਾਰ ਦੀ ਭਿਆਨਕ ਟੱਕਰ ਹੋ ਗਈ ਜਿਸ ਵਿੱਚ 5 ਨੌਜਵਾਨ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਵਿੱਚ ਜ਼ਖ਼ਮੀ ਹੋਏ ਨੌਜਵਾਨ ਸੋਨੀ ਸਿੰਘ ਨੇ ਦੱਸਿਆ ਕਿ ਕਾਰ ਨੇ ਉੱਲਟ ਸਾਇਡ ਆ ਕੇ ਸਾਡੇ ਮੋਟਰਸਾਇਕਲ ਵਿੱਚ ਟੱਕਰ ਮਾਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਗਲਤੀ ਕਾਰ ਵਾਲਿਆਂ ਦੀ ਸੀ।