ਸਿਵਲ ਹਸਪਤਾਲ ਦੀ ਲਾਪਰਵਾਹੀ ਨੇ ਉੱਡਾਏ ਹੋਸ਼ !
ਹੁਸ਼ਿਆਰਪੁਰ: ਕੋਰੋਨਾ ਮਹਾਮਾਰੀ (Corona epidemic) ਤੋਂ ਬਾਅਦ ਹੁਸਿ਼ਆਰਪੁਰ ‘ਚ ਲਗਾਤਾਰ ਵੱਧ ਰਹੀ ਡੇਂਗੂ ਦੀ ਬਿਮਾਰੀ (Dengue disease) ਨੇ ਸ਼ਹਿਰਵਾਸੀਆਂ ‘ਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ। ਜੇਕਰ ਡੇਂਗੂ ਦੇ ਮਰੀਜ਼ਾਂ ਦੀ ਗੱਲ ਕਰੀਏ ਤਾਂ ਇਕ ਵੱਡਾ ਅੰਕੜਾ ਹੁਸਿ਼ਆਰਪੁਰ ‘ਚੋਂ ਦੇਖਣ ਨੂੰ ਸਾਹਮਣੇ ਆ ਰਿਹਾ ਹੈ। ਸਿਵਲ ਹਸਪਤਾਲ (Civil Hospital) ਦੇ ਹਾਲਾਤ ਵੇਖ ਕੇ ਇੰਜ ਲੱਗਦਾ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀ ਲੋਕਾਂ ਨੂੰ ਤਾਂ ਜਾਗਰੂਕ ਕਰ ਰਹੇ ਨੇ ਪਰੰਤੂ ਹਸਪਤਾਲ ‘ਚ ਸਫਾਈ ਵਿਵਸਥਾ ਨੂੰ ਬਰਕਰਾਰ ਰੱਖਣ ‘ਚ ਖੁਦ ਨਾਕਾਮ ਸਾਬਿਤ ਹੋ ਰਹੇ ਹਨ। ਅਜਿਹੀਆਂ ਹੀ ਤਸਵੀਰਾਂ ਹਸਪਤਾਲ ਚ ਦੇਖਣ ਨੂੰ ਮਿਲੀਆਂ ਜਿੱਥੇ ਨਾਂ ਤਾਂ ਡੇਂਗੂ ਵਾਰਡ ਦੇ ਬਾਥਰੂਮਾਂ ‘ਚ ਹੀ ਸਫਾਈ ਵੇਖਣ ਨੂੰ ਮਿਲੀ ਅਤੇ ਨਾ ਹੀ ਪਾਰਕ ‘ਚ ਲਗਾਏ ਗਏ ਫੁਹਾਰੇ ‘ਚ ਤੇ ਇੰਨ੍ਹਾਂ ਹੀ ਨਹੀਂ ਫੁਹਾਰੇ ‘ਚ ਜੰਮੀ ਅੱਤ ਦੀ ਹਰਿਆਲੀ ਸਿਹਤ ਮਹਿਕਮੇ ਵਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਫੂਕ ਕੱਢਦੀ ਨਜ਼ਰ ਆਈ ਹੈ।