ਕਰਫਿਊ ਤੋੜਨ ਵਾਲਿਆਂ 'ਤੇ ਹੁਣ ਡਰੋਨ ਰਾਹੀਂ ਨਜ਼ਰ ਰੱਖੇਗੀ ਚੰਡੀਗੜ੍ਹ ਪੁਲਿਸ
ਚੰਡੀਗੜ੍ਹ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੰਡੀਗੜ੍ਹ ਵਿੱਚ ਕਰਫਿਊ ਲਗਾਇਆ ਹੋਇਆ ਹੈ। ਪੁਲਿਸ ਵਿਭਾਗ ਕਰਫਿਊ ਦੀ ਪਾਲਣਾ ਕਰਵਾਉਣ ਲਈ ਪੱਬਾਂ ਭਾਰ ਹੈ। ਉਥੇ ਹੀ ਹੁਣ ਪੁਲਸ ਫੋਰਸ ਦੇ ਵਿੱਚ ਇੱਕ ਨਵਾਂ ਆਧੁਨਿਕ ਉਪਕਰਨ ਜੁੜ ਗਿਆ ਹੈ। ਇਸ ਡਰੋਨ ਦੀ ਖਾਸੀਅਤ ਇਹ ਹੈ ਕਿ ਇਹ ਅਜਿਹੀ ਜਗ੍ਹਾ ਦੇ ਵਿੱਚ ਜਾ ਕੇ ਨਿਗਰਾਨੀ ਕਰਦਾ ਹੈ ਜਿੱਥੇ ਕਿ ਪੁਲਿਸ ਦਾ ਜਾਣਾ ਸੌਖਾ ਨਹੀਂ ਹੁੰਦਾ। ਚੰਡੀਗੜ੍ਹ ਦੀ ਐਸਐਸਪੀ ਨਿਲੰਬਰੀ ਜਗਦਲੇ ਦੇ ਵੱਲੋਂ ਦੱਸਿਆ ਗਿਆ ਕਿ ਪੁਲਿਸ ਨੂੰ ਕਰਫਿਊ ਵਿੱਚ ਮਦਦ ਦੇਣ ਦੇ ਲਈ ਇਹ ਡ੍ਰੋਨ ਉਪਯੋਗ ਦੇ ਵਿੱਚ ਲਿਆਇਆ ਜਾ ਰਿਹਾ ਹੈ ਜਿਸ ਉੱਤੇ ਹਾਲੇ ਸਿਰਫ ਸਪੀਕਰ ਹੀ ਲਗਾਏ ਗਏ ਹਨ ਜੋ ਕਿ ਅਨਾਊਂਸਮੈਂਟ ਕਰਕੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕਰ ਰਹੇ ਹਨ।