ਚੰਡੀਗੜ੍ਹ: ਜਨਤਾ ਕਰਫਿਊ ਨੂੰ ਮਿਲਿਆ ਭਰਵਾਂ ਹੁੰਗਾਰਾ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਗਏ ਜਨਤਾ ਕਰਫਿਊ ਦਾ ਚੰਡੀਗੜ੍ਹ 'ਚ ਭਰਵਾਂ ਹੁੰਗਾਰਾ ਵੇਖਣ ਨੂੰ ਮਿਲਿਆ। ਜਨਤਾ ਕਰਫਿਊ ਮੌਕੇ ਸ਼ਾਮੀ 5 ਵਜੇ ਲੋਕ ਆਪਣੇ ਘਰਾਂ ਤੋਂ ਬਾਹਰ ਖੜ੍ਹੇ ਹੋ ਕੇ ਇਨ੍ਹਾਂ ਮੁਸ਼ਕਿਲ ਹਾਲਾਤਾਂ ਵਿੱਚ ਕੰਮ ਕਰ ਰਹੇ ਲੋਕਾਂ ਦਾ ਤਾੜੀਆਂ ਮਾਰ ਕੇ ,ਥਾਲੀਆਂ ਪਿੱਟ ਕੇ ,ਸ਼ੰਖ ਤੇ ਘੰਟੀਆਂ ਵਜਾ ਕੇ ਧੰਨਵਾਦ ਕੀਤਾ।