ਭਿਆਨਕ ਸੜਕ ਹਾਦਸੇ ਦੀਆਂ ਸੀ.ਸੀ.ਟੀ.ਵੀ ‘ਚ ਤਸਵੀਰਾਂ ਕੈਦ - ਗੜ੍ਹਸ਼ੰਕਰ
ਹੁਸ਼ਿਆਰਪੁਰ: ਹਲਕਾ ਗੜ੍ਹਸ਼ੰਕਰ ਵਿੱਚ ਦਿਲ ਦਹਿਲਾ ਦੇਣ ਵਾਲਾ ਇੱਕ ਐਕਸੀਡੈਂਟ ਸੀ.ਸੀ.ਟੀ.ਵੀ. (CCTV) ਵਿੱਚ ਕੈਦ ਹੋਇਆ ਹੈ। ਇਸ ਦੁਰਘਟਨਾ ਵਿੱਚ ਇੱਕ ਸਰਕਾਰੀ ਬੱਸ ਅਤੇ ਘੋੜੇ (Horses) ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਘੋੜੇ ਦੀ ਮੌਕੇ ‘ਤੇ ਹੀ ਮੌਤ (DEATH) ਹੋ ਗਈ। ਜਦਕਿ ਘੋੜੇ ਦਾ ਮਾਲਕ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਬੱਸ ਪਠਾਨਕੋਟ ਤੋਂ ਚੰਡੀਗੜ੍ਹ ਜਾ ਰਹੀ ਸੀ। ਘਟਨਾ ਦੀ ਜਾਣਕਾਰੀ ਮਿਲੀ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (POLICE) ਨੇ ਬੱਸ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਬੱਸ ਕੰਡਕਟਰ ਦਾ ਕਹਿਣਾ ਹੈ, ਕਿ ਘੋੜਾ ਸਾਹਮਣੇ ਤੋਂ ਆ ਰਹੀ ਸਕੂਟਰੀ (Scooter) ਦੇ ਡਰ ਤੋਂ ਬੱਸ (BUS) ਨਾਲ ਟਕਰਾ ਗਿਆ।