ਅਫ਼ਸਰ ਦੀ ਕੁਰਸੀ ਲੈ ਰਹੀ ਨਿੱਘ, ਲੋਕ ਭੁਗਤਣ ਬਿਜਲੀ ਦੀਆਂ ਵਧੀਆ ਦਰਾਂ - punjab news
ਸਰਕਾਰ ਵਲੋਂ ਲਗਾਤਾਰ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕੀਤਾ ਜਾਂਦਾ ਹੈ ਜਿਸ ਦਾ ਬੋਝ ਆਮ ਬੰਦੇ 'ਤੇ ਪੈਂਦਾ ਹੈ। ਉੱਥੇ ਹੀ ਸਰਕਾਰੀ ਮਹਿਕਮਾ ਇਸ ਮਾਮਲੇ ਉੱਤੇ ਬੇਪਰਵਾਹ ਨਜ਼ਰ ਆਇਆ ਹੈ। ਸਰਕਾਰੀ ਦਫ਼ਤਰਾਂ 'ਚ ਅਫ਼ਸਰਾਂ ਦੀ ਲਾਪਰਵਾਹੀ ਸਾਹਮਣੇ ਆਈ ਹੈ। ਇੱਥੇ ਦਫ਼ਤਰ ਵਿੱਚ ਅਫ਼ਸਰ ਆਪ ਤਾਂ ਨਹੀਂ, ਪਰ ਉਨ੍ਹਾਂ ਦੀ ਕੁਰਸੀ ਘੰਟਿਆਂ ਤੋਂ ਨਿੱਘ ਮਾਣ ਰਹੀ ਹੈ। ਪਟਿਆਲਾ ਦੇ ਸਿਵਲ ਸਰਜਨ ਦਾ ਇੱਕ ਘੰਟੇ ਤੋਂ ਕੁੱਝ ਪਤਾ ਨਹੀਂ ਕਿ ਉਹ ਕਿੱਥੇ ਹਨ। ਬਿਜਲੀ ਮਹਿਕਮੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਤਨਖਾਹਾਂ ਮਿਲਣ ਵਿੱਚ ਵੀ ਦਿੱਕਤ ਸਾਹਮਣੇ ਆ ਰਹੀ ਹੈ। ਉੱਥੇ ਹੀ ਲੋਕਾਂ ਨੂੰ ਬਿਜਲੀ ਸਹੀ ਢੰਗ ਨਾਲ ਵਰਤਣ ਲਈ ਅਪੀਲ ਕਰਦੀ ਪੰਜਾਬ ਸਰਕਾਰ ਦੇ ਅਫਸਰ ਖੁਦ ਹੀ ਸਰਕਾਰ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਉਂਦੇ ਦਿਖਾਈ ਦਿੰਦੇ ਹਨ।