ਕੈਪਟਨ ਦਾ ਦਾਅਵਾ, ਵੋਟਾਂ ਤੋਂ ਬਾਅਦ ਗੁਰਦਾਸਪੁਰ 'ਚ ਨਜ਼ਰ ਨਹੀਂ ਆਵੇਗਾ ਸੰਨੀ ਦਿਓਲ
ਗੁਰਦਾਸਪੁਰ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੱਜੇ। ਇਸ ਦੌਰਾਨ ਕੈਪਟਨ ਨੇ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਤੇ ਕਾਫ਼ੀ ਨਿਸ਼ਾਨੇ ਸਾਧੇ। ਕੈਪਟਨ ਨੇ ਕਿਹਾ ਕਿ ਜਿਸ ਦਾ ਕਾਰੋਬਾਰ, ਘਰ, ਫਾਰਮ ਸਭ ਕੁੱਝ ਮੁੰਬਈ ਵਿੱਚ ਹੈ, ਤੇ ਜਿਸ ਨੂੰ ਗੁਰਦਾਸਪੁਰ ਬਾਰੇ ਕੁੱਝ ਨਹੀਂ ਪਤਾ ਉਹ ਤੁਹਾਡੀਆਂ ਮੁਸ਼ਕਲਾਂ ਕੀ ਹਲ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਲਿੱਖ ਕੇ ਦਿੰਦਾਂ ਹਾ ਕਿ ਵੋਟਾਂ ਤੋਂ ਬਾਅਦ ਸੰਨੀ ਦਿਓਲ ਗੁਰਦਾਸਪੁਰ ਵਿੱਚ ਮੂੰਹ ਨਹੀਂ ਦਿਖਾਵੇਗਾ।