ਨਹਿਰ 'ਚੋਂ ਬਰਾਮਦ ਹੋਈ ਨੌਜਵਾਨ ਦੀ ਲਾਸ਼
ਗੁਰਦਾਸਪੁਰ: ਪਿੰਡ ਨਾਥਪੁਰਾ ਦੇ ਰਹਿਣ ਵਾਲੇ ਨੌਜਵਾਨ ਸਰਵਣ ਸਿੰਘ ਦੀ ਜੰਡਿਆਲਾ ਗੁਰੂ ਦੀ ਨਹਿਰ ਵਿਚੋਂ ਸੱਤ ਦਿਨਾਂ ਬਾਅਦ ਲਾਸ਼ ਬਰਾਮਦ (Recovered) ਹੋਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਬੇਟੇ ਦਾ ਕਤਲ ਹੋਇਆ ਹੈ। ਇਸ ਬਾਰੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ਆਧਾਰਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇਕ ਮਹਿਲਾ ਅਤੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ।