ਪੰਜਾਬ

punjab

ETV Bharat / videos

ਮਾਮੂਲੀ ਝਗੜੇ ਕਾਰਨ ਖੂਨੀ ਝੜਪ, ਚੱਲੇ ਇੱਟਾਂ-ਰੋੜੇ

By

Published : May 11, 2021, 1:09 PM IST

ਜਲੰਧਰ:ਸ਼ਹਿਰ ਦੇ ਗੜ੍ਹਾ ਮੁਹੱਲੇ ਵਿਚ ਬੱਚਿਆਂ ਦੇ ਹੋਏ ਝਗੜੇ ਦੇ ਰਾਜ਼ੀਨਾਮੇ ਦੌਰਾਨ ਦੋ ਧਿਰਾਂ ਵਿਚ ਕਿਸੇ ਗੱਲ ਨੂੰ ਲੈ ਕੇ ਫਿਰ ਤੋਂ ਵਿਵਾਦ ਹੋ ਗਿਆ। ਇਸ ਦੌਰਾਨ ਦੋਵਾਂ ਧਿਰਾਂ ਨੇ ਇੱਕ ਦੂਜੇ ‘ਤੇ ਜੰਮ ਕੇ ਇੱਟਾਂ ਵਰਸਾਈਆਂ ਗਈਆਂ ਜਿਸ ਤੋਂ ਬਾਅਦ ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਖੇ ਇਲਾਜ਼ ਲਈ ਭਰਤੀ ਕਰਵਾਇਆ ਗਿਆ।ਜਾਣਕਾਰੀ ਮੁਤਾਬਕ ਦੋਵਾਂ ਧਿਰਾਂ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਅਤੇ ਝਗੜਾ ਇਸ ਕਦਰ ਵਧ ਗਿਆ ਸੀ ਕਿ ਦੋਨਾਂ ਧਿਰਾਂ ਨੇ ਇੱਕ ਦੂਜੇ ਤੇ ਤਲਵਾਰਾਂ ਦੇ ਨਾਲ ਵੀ ਹਮਲਾ ਕੀਤਾਂ। ਜਿਸ ਨਾਲ ਇਕ ਧਿਰ ਇੱਥੇ ਜਸਬੀਰ ਉਰਫ ਜੱਸਾ ਨਾਮਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਵਿਖੇ ਇਲਾਜ਼ ਲਈ ਲੈ ਕੇ ਆਈ ਰਹੇ ਸਨ ਕਿ ਸਿਵਲ ਹਸਪਤਾਲ ਦੇ ਬਾਹਰ ਵੀ ਹਮਲਾਵਰ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਵੀ ਮੌਕੇ ਤੇ ਆ ਗਈ ਸੀ। ਮੌਕੇ ਤੇ ਆਏ ਪੁਲੀਸ ਅਧਿਕਾਰੀ ਏਐੱਸਆਈ ਗੁਲਸ਼ਨ ਸਿੰਘ ਨੇ ਕਿਹਾ ਕਿ ਦੋਨਾਂ ਧਿਰਾਂ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details