ਬੀਜੇਪੀ ਪ੍ਰਧਾਨ ਅਸ਼ਵਨੀ ਸਰਮਾ ਨੇ ਕੈਪਟਨ ਵੱਲੋਂ ਬਿੱਲਾਂ ਨੂੰ ਜਾਰੀ ਕਰਨ 'ਤੇ ਦਿੱਤਾ ਜਵਾਬ - bjp president
ਪਟਿਆਲਾ: ਵਿਧਾਨ ਸਭਾ ਇਜਲਾਸ ਦੇ ਦੁਸਰੇ ਦਿਨ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਪੇਸ਼ ਕੀਤਾ ਗਏ ਖੇਤੀ ਬਿੱਲਾਂ ਦਾ ਜਿੱਥੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਸਮਰਥਨ ਕੀਤਾ ਗਿਆ। ਉੱਥੇ ਹੀ ਪਟਿਆਲਾ ਪਹੁੰਚੇ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੋ ਬਿੱਲ ਕੈਪਟਨ ਸਰਕਾਰ ਵੱਲੋਂ ਪੇਸ਼ ਕਰ ਕਿਸਾਨ ਹਿਤੈਸ਼ੀ ਵਿਖਾਉਣ ਦੀ ਕੋਸ਼ਿਸ ਕੀਤੀ ਗਈ ਹੈ ਉਹ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈ। ਪੰਜਾਬ ਸਰਕਾਰ ਸੂਰਜ ਮੁੱਖੀ ਅਤੇ ਮੱਕੀ ਦੀ ਫ਼ਸਲ 'ਤੇ ਕਿਉਂ ਨਹੀਂ ਐਮਐਸਪੀ ਲਗਾਉਂਦੀ।