ਲੌਕਡਾਊਨ ਦੇ ਚਲਦੇ ਭਾਜਪਾ ਆਗੂਆਂ ਨੇ ਸਾਦਗੀ ਨਾਲ ਮਨਾਇਆ ਭਾਜਪਾ ਪਾਰਟੀ ਦਾ ਸਥਾਨਪਾ ਦਿਵਸ
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚਲਦੇ ਦੇਸ਼ ਭਰ 'ਚ ਲੌਕਡਾਊਨ ਜਾਰੀ ਹੈ। ਇਸ ਤਹਿਤ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਭਾਜਪਾ ਆਗੂਆਂ ਨੇ ਸਾਦਗੀ ਨਾਲ ਭਾਜਪਾ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ। ਚੰਡੀਗੜ੍ਹ ਤੋਂ ਭਾਜਪਾ ਪ੍ਰਦੇਸ਼ ਪ੍ਰਧਾਨ ਅਰੂਣ ਸੂਦ ਨੇ ਸੈਕਟਰ 33 ਭਾਜਪਾ ਦੇ ਹੈਡਕੁਆਰਟਰ 'ਚ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ। ਉਨ੍ਹਾਂ ਭਾਜਪਾ ਵਰਕਰਾਂ ਤੇ ਆਗੂਆਂ ਨੂੰ ਸਾਦੇ ਤਰੀਕੇ ਨਾਲ ਤੇ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ 'ਚ ਰੱਖ ਕੇ ਪਾਰਟੀ ਦਾ ਸਥਾਨਪਾ ਦਿਵਸ ਮਨਾਉਣ ਲਈ ਕਿਹਾ।