ਪੁਲਿਸ ਕਮਿਸ਼ਨਰ ਦਾ ਦਫ਼ਤਰ ਘੇਰਨ ’ਤੇ ਭਾਜਪਾ ਆਗੂਆਂ ਸਣੇ ਵਰਕਰਾਂ ਨੂੰ ਲਿਆ ਹਿਰਾਸਤ ’ਚ
ਲੁਧਿਆਣਾ: ਐੱਮਪੀ ਰਵਨੀਤ ਬਿੱਟੂ ਦੇ ਖ਼ਿਲਾਫ਼ ਲਗਾਤਾਰ ਭਾਜਪਾ ਨੂੰ ਪਿਛਲੇ ਕਈ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ, ਇਸੇ ਲੜੀ ਤਹਿਤ ਬੀਤ੍ਹੇ ਦਿਨ ਡੀਸੀ ਦਫ਼ਤਰ ਬਾਹਰ ਪ੍ਰਦਰਸ਼ਨ ਕਰਨ ਤੋਂ ਬਾਅਦ ਭਾਜਪਾ ਆਗੂਆਂ ਸਮੇਤ ਵਰਕਰਾਂ ਵੱਲੋਂ ਪੁਲਿਸ ਕਮਿਸ਼ਨਰ ਦਫ਼ਤਰ ਦੇ ਘਿਰਾਓ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਪੁਲਿਸ ਵੱਲੋਂ ਰਸਤੇ ’ਚੋਂ ਹੀ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਦੀ ਇਸ ਕਾਰਵਾਈ ਤੋਂ ਭੜਕੇ ਭਾਜਪਾ ਆਗੂਆਂ ਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਧੱਕਾ ਮੁੱਕੀ ਵੀ ਹੋਈ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਭਾਜਪਾ ਆਗੂ ਯੋਗੇਸ਼ ਨੇ ਕਿਹਾ ਕਿ ਪੁਲਿਸ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਕੰਮ ਕਰ ਰਹੀ ਹੈ ਤੇ ਮੂਕ ਦਰਸ਼ਕ ਬਣੀ ਤਮਾਸ਼ਾ ਵੇਖ ਰਹੀ ਹੈ।