ਦੁਕਾਨ ਦਾ ਸ਼ਟਰ ਤੋੜ ਕੇ ਬੈਟਰੀਆਂ ਤੇ ਸਕੂਟਰੀ ਚੋਰੀ - ਮਠਾਰੂ ਬੈਟਰੀ ਸਰਵਿਸ
ਫ਼ਿਰੋਜ਼ਪੁਰ: ਜ਼ੀਰਾ ਦੇ ਮੱਲਾਂਵਾਲਾ ਰੋਡ ਵਿਖੇ ਮਠਾਰੂ ਬੈਟਰੀ ਸਰਵਿਸ 'ਤੇ ਧੁੰਦ ਦਾ ਫਾਇਦਾ ਚੁੱਕਦਿਆਂ ਚੋਰਾਂ ਨੇ ਹੱਥ ਸਾਫ਼ ਕਰ ਲਿਆ। ਦੁਕਾਨ ਮਾਲਕ ਇਕਬਾਲ ਸਿੰਘ ਮਠਾਰੂ ਨੇ ਦੱਸਿਆ ਕਿ ਉਹ ਬੈਟਰੀਆਂ ਦਾ ਕੰਮ ਕਰਦਾ ਹੈ ਤੇ ਰਾਤ ਇੱਕ ਤੋਂ ਡੇਢ ਵਜੇ ਦੇ ਕਰੀਰ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਦੇ ਸ਼ਟਰ ਨੂੰ ਤੋੜ ਕੇ ਨਵੀਆਂ ਤੇ ਪੁਰਾਣੀਆਂ ਬੈਟਰੀਆਂ ਚੋਰੀ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇੱਕ ਐਕਟਿਵਾ ਸਕੂਟਰੀ ਵੀ ਦੁਕਾਨ ਵਿੱਚ ਖੜ੍ਹੀ ਸੀ ਜਿਸ ਨੂੰ ਚੋਰ ਲੈ ਗਏ। ਘਟਨਾ ਦੀ ਜਾਣਕਾਰੀ ਥਾਣਾ ਸਿਟੀ ਵਿੱਚ ਦਿੱਤੀ ਗਈ ਹੈ ਜਿਸ ਦੀ ਪੁਲਿਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ।