ਭਾਰਤ ਬੰਦ ਤਹਿਤ ਬਰਨਾਲਾ ਜ਼ਿਲ੍ਹਾ ਰਿਹਾ ਮੁਕੰਮਲ ਬੰਦ - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ
ਬਰਨਾਲਾ: ਭਾਰਤ ਬੰਦ ਦੇ ਸੱਦੇ ਤਹਿਤ ਬਰਨਾਲਾ ਸ਼ਹਿਰ ਦੇ ਨਾਲ-ਨਾਲ ਪਿੰਡਾਂ 'ਚ ਵੀ ਪੂਰਾ ਅਸਰ ਦੇਖਣ ਨੂੰ ਮਿਲਿਆ। ਜੱਥੇਬੰਦੀਆਂ ਵੱਲੋਂ ਬਰਨਾਲਾ ਤੋਂ ਹੋਰਨਾਂ ਸ਼ਹਿਰਾਂ ਨੂੰ ਜਾਣ ਵਾਲੇ ਸਾਰੇ ਮਾਰਗਾਂ ਨੂੰ ਜਾਮ ਕਰਕੇ ਧਰਨਗ ਲਗਾਏ ਗਏ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਅਗੂ ਕ੍ਰਿਸ਼ਨ ਸਿੰਘ ਛੰਨਾ ਅਤੇ ਮਨਜਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਤੋਂ ਸ਼ੁਰੂ ਹੋਈ ਮੁਹਿੰਮ ਹੁਣ ਪੂਰੇ ਦੇਸ਼ ਵਿੱਚ ਫੈਲ ਚੁੱਕੀ ਹੈ ਅਤੇ ਭਾਰਤ ਬੰਦ ਦਾ ਕੋਈ ਅਸਰ ਪੂਰੇ ਦੇਸ ਵਿਚ ਦੇਖਣ ਨੂੰ ਮਿਲ ਰਿਹਾ ਹੈ। ਇਸ ਕਿਸਾਨੀ ਸੰਘਰਸ਼ ਦੀ ਆਵਾਜ਼ ਅੰਤਰਰਾਸ਼ਟਰੀ ਪੱਧਰ 'ਤੇ ਵੀ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ 'ਤੇ ਨਿਰਭਰ ਕਰਦਾ ਹੈ ਕਿ ਸਾਨੂੰ ਕਿੰਨਾ ਸਮਾਂ ਸੰਘਰਸ਼ ਦੇ ਰਾਹ ਦੇਖਣਾ ਚਾਹੁੰਦੀ ਹੈ। ਅਸੀਂ ਸਾਲਾਂ ਬੱਧੀ ਰਾਸ਼ਨ ਲੈ ਕੇ ਦਿੱਲੀ ਮੋਰਚੇ ਲਗਾ ਚੁੱਕੇ ਹਾਂ।