ਪੰਜਾਬ

punjab

ਨਾਰਾਜ਼ ਕਾਂਗਰਸੀ ਹਾਈਕਮਾਨ ਦੇ ਸੰਪਰਕ 'ਚ: ਬਾਜਵਾ

By

Published : Feb 3, 2021, 10:10 PM IST

ਗੁਰਦਾਸਪੁਰ: ਨਗਰ ਨਿਗਮ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਨਗਰ ਕੌਂਸਲ ਫ਼ਤਹਿਗੜ੍ਹ ਚੂੜੀਆਂ ਤੇ ਨਗਰ ਨਿਗਮ ਬਟਾਲਾ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ। ਉਨ੍ਹਾਂ ਦੇ ਉਮੀਦਵਾਰਾਂ ਦੀਆਂ ਟਿਕਟਾਂ ਕੱਟਣ ਬਾਰੇ ਤ੍ਰਿਪਤ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਜੋ ਉਮੀਦਵਾਰ ਮੈਦਾਨ 'ਚ ਉਤਾਰੇ ਹਨ ਉਹ ਸਭ ਕਾਂਗਰਸੀ ਹਨ ਅਤੇ ਹਾਈਕਮਾਂਡ ਨੇ ਹੀ ਇਹ ਫ਼ੈਸਲਾ ਲਿਆ ਹੈ। ਤ੍ਰਿਪਤ ਬਾਜਵਾ ਨੇ ਕਿਹਾ ਕਿ ਕੁਝ ਨਰਾਜ਼ ਕਾਂਗਰਸ ਪਾਰਟੀ ਦੇ ਚਾਹਵਾਨ ਉਮੀਦਵਾਰ ਸਨ ਅਤੇ ਆਜ਼ਾਦ ਤੌਰ 'ਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾ ਰਹੇ ਹਨ, ਉਨ੍ਹਾਂ ਨਾਲ ਵੀ ਪਾਰਟੀ ਹਾਈਕਮਾਂਡ ਦੀ ਗੱਲ ਚਲ ਰਹੀ ਹੈ।

ABOUT THE AUTHOR

...view details