ਬਰਨਾਲਾ ਵਿਖੇ ਭਾਜਪਾ ਦੀ ਆਨਲਾਈਨ ਰੈਲੀ ਲਈ 62 ਥਾਵਾਂ 'ਤੇ ਕੀਤਾ ਗਿਆ ਪ੍ਰਬੰਧ - online rally in Barnala
ਬਰਨਾਲਾ: ਭਾਰਤੀ ਜਨਤਾ ਪਾਰਟੀ ਵਲੋਂ ਅੱਜ ਪੰਜਾਬ ਭਰ ਵਿੱਚ ਇੱਕ ਵਰਚੁਅਲ ਰੈਲੀ ਕੀਤੀ ਗਈ। ਇਸ ਰੈਲੀ ਨੂੰ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੰਬੋਧਨ ਕੀਤਾ। ਬਰਨਾਲਾ ਜ਼ਿਲ੍ਹੇ ਵਿੱਚ ਇਸ ਰੈਲੀ ਵਿੱਚ ਸ਼ਾਮਲ ਹੋਣ ਲਈ ਭਾਜਪਾ ਵਲੋਂ 62 ਥਾਵਾਂ 'ਤੇ ਪ੍ਰਬੰਧ ਕੀਤੇ ਗਏ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਦੱਸਿਆ ਕਿ ਅੱਜ ਪੰਜਾਬ ਭਾਜਪਾ ਦੀ ਰੈਲੀ ਹੈ ਅਤੇ ਇਹ ਰੈਲੀ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਦਾ ਮੁੱਖ ਉਦੇਸ਼ ਮੋਦੀ ਸਰਕਾਰ ਦੇ ਪਹਿਲੇ ਸਾਲ ਦੇ ਲੇਖੇ ਜੋਖੇ ਸਬੰਧੀ ਅਤੇ ਲੌਕਡਾਊਨ ਦੌਰਾਨ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਵਰਗ ਲਈ ਕੰਮ ਨਾ ਕਰਨ ਬਾਰੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿੱਚ 62 ਸਪੌਟ ਬਣਾਏ ਗਏ ਜਿਥੇ ਲੋਕ ਇਸ ਆਨਲਾਈਨ ਰੈਲੀ ਨੂੰ ਵੇਖ ਰਹੇ ਹਨ। ਭਾਜਪਾ ਵਰਕਰ ਹਰ ਘਰ ਵਿੱਚ ਇਸ ਰੈਲੀ ਨੂੰ ਵੇਖ ਰਹੇ ਹਨ।