ਬੇਮੌਸਮੀ ਬਰਸਾਤ ਅਤੇ ਕੋਰੋਨਾ ਵਾਇਰਸ ਦੇ ਚਲਦੇ ਮੰਡੀਆਂ ਵਿੱਚ ਨਹੀਂ ਪਹੁੰਚੀ ਕਣਕ
ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ ਦੇ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ ਪਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਵਿੱਚ ਮੰਡੀਆਂ ਵਿੱਚ ਕਣਕ ਦੀ ਆਮਦ ਨਾ ਹੋਣ ਦੇ ਕਾਰਨ ਮੰਡੀਆਂ ਖਾਲੀ ਦਿਖਾਈ ਦੇ ਰਹੀਆਂ ਹਨ। ਕਣਕ ਦੀ ਫਸਲ ਦਾ ਮੰਡੀਆਂ ਦੇ ਵਿੱਚ ਨਾ ਪਹੁੰਚਣ ਦਾ ਕਾਰਨ ਬੇਮੌਸਮੀ ਬਰਸਾਤ ਅਤੇ ਕੋਰੋਨਾ ਵਾਇਰਸ ਮੰਨਿਆ ਜਾ ਰਿਹਾ ਹੈ। ਉੱਥੇ ਹੀ ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨਾਂ ਦਾ ਕਹਿਣਾ ਸੀ ਕਿ ਇਸ ਵਾਰ ਬੇਮੌਸਮੀ ਬਰਸਾਤ ਹੋਣ ਕਾਰਨ ਕਿਸਾਨਾਂ ਫ਼ਸਲ ਸੁੱਕੀ ਨਹੀਂ। ਜਿਸ ਕਾਰਨ ਫ਼ਸਲ ਦੀ ਕਟਾਈ ਸ਼ੁਰੂ ਨਹੀਂ ਹੋਈ।