ਰੰਘਰੇਟੇ ਸਿੱਖਾਂ ਖ਼ਿਲਾਫ਼ ਵਰਤੀ ਗਈ ਭੱਦੀ ਸ਼ਬਦਾਵਲੀ, ਸਿੱਖਾਂ 'ਚ ਭਾਰੀ ਰੋਸ - ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਜੀ ਸੋਢੀ
ਤਰਨ ਤਾਰਨ: ਰੰਘਰੇਟੇ ਸਿੱਖਾਂ ਖ਼ਿਲਾਫ਼ ਇੱਕ ਵਾਰ ਹੋਰ ਫਿਰ ਇੱਕ ਸ਼ਰਾਰਤੀ ਅਨਸਰ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਜਿਸ ਦਾ ਰੰਘਰੇਟੇ ਸਿੱਖਾਂ ਵਿੱਚ ਭਾਰੀ ਰੋਸ ਹੈ। ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਜੀ ਸੋਢੀ ਨੇ ਉਕਤ ਵਿਅਕਤੀ ਖ਼ਿਲਾਫ਼ ਰਾਜ ਸਰਕਾਰ ਨੂੰ ਤੁਰੰਤ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਬਾਬਾ ਜੀ ਨੇ ਕਿਹਾ ਇਹੋ ਜਿਹੇ ਲੋਕ ਰੰਘਰੇਟੇ ਸਿੰਘਾਂ ਦੀ ਏਕਤਾ ਨੂੰ ਵੇਖ ਕੇ ਜ਼ਰਦੇ ਨਹੀਂ ਹਨ ਜਿਸ ਕਾਰਨ ਇਹ ਇਹੋ ਜਿਹੀਆਂ ਹਰਕਤਾਂ ਕਰਦੇ ਹਨ। ਡੈਮੋਕਰੇਟਿਕ ਪਾਰਟੀ ਆਗੂ ਹਰਜੀਤ ਸਿੰਘ ਨੇ ਕਿਹਾ ਕਿ ਕਦੇ ਕੋਈ ਫ਼ਿਲਮੀ ਅਦਾਕਾਰ ਰੰਘਰੇਟੇ ਸਿੱਖਾਂ ਖ਼ਿਲਾਫ਼ ਉਂਗਲ ਚੁੱਕ ਕੇ ਕੂੜ ਪ੍ਰਚਾਰ ਕਰਦਾ ਹੈ ਅਤੇ ਬਾਅਦ ਵਿੱਚ ਮਾਫੀ ਮੰਗ ਲੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਕ ਵੀ ਸ਼ਰਾਰਤੀ ਅਨਸਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਦੇਸ਼ ਵਿੱਚ ਇਨ੍ਹਾਂ ਅਨਸਰਾਂ ਨੂੰ ਨੱਥ ਪਾਈ ਜਾਵੇਗੀ।