ਲੁਧਿਆਣਾ ਕੋਰਟ ਧਮਾਕੇ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਹੋਈ ਪੂਰੀ ਤਰ੍ਹਾਂ ਅਲਰਟ
ਅੰਮ੍ਰਿਤਸਰ: ਲੁਧਿਆਣਾ ਕਚਹਿਰੀ ਵਿਚ ਹੋਏ ਬੰਬ ਧਮਾਕੇ (Bomb blast in Ludhiana court) ਤੋਂ ਬਾਅਦ ਪੰਜਾਬ ਦੀ ਸਮੁੱਚੀ ਪੁਲਿਸ ਮੁਸਤੈਦ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਵਿਚ ਪੁਲਿਸ ਵੱਲੋਂ ਸਰਚ ਅਭਿਆਨ (Search campaign)ਚਲਾਇਆ ਜਾ ਰਿਹਾ ਹੈ ਅਤੇ ਸ਼ੱਕੀ ਲੋਕਾਂ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ ਤਾਂ ਕਿ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਐਸ ਵੇਲੇ ਹਾਈ ਅਲਰਟ ਜਾਰੀ ਹੈ। ਜਿਸ ਦੇ ਚਲਦਿਆਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ।ਸਿਵਲ ਲਾਈਨ ਵਿਚ ਸੱਤ ਜਗ੍ਹਾ ਨਾਕੇ ਲਗਾ ਕੇ ਹਰੇਕ ਆਉਣ ਜਾਣ ਵਾਲੀ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ।