ਲੌਕਡਾਊਨ 2.0 : ਅੰਮ੍ਰਿਤਸਰ ਪੁਲਿਸ ਨੇ ਪੁਲਿਸ ਅਧਿਕਾਰੀ ਦੇ ਬੱਚੇ ਦਾ ਮਨਾਇਆ ਜਨਮਦਿਨ
ਅੰਮ੍ਰਿਤਸਰ: ਪੰਜਾਬ ਵਿੱਚ ਕਰਫਿਊ ਦੌਰਾਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬੰਦ ਹੋ ਗਿਆ ਹੈ। ਕੋਰੋਨਾ ਵਾਇਰਸ ਦੇ ਇਸ ਸੰਕਟ ਸਮੇਂ ਵਿੱਚ ਪੁਲਿਸ ਅਧਿਕਾਰੀਆਂ ਵਲੋਂ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਡਿਊਟੀ ਦਿੱਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ ਬੱਚਿਆ ਦਾ ਜਨਮ ਦਿਨ ਮਨਾਉਣ ਦਾ ਜਿੰਮਾ ਜ਼ਿਲ੍ਹਿਆ ਦੇ ਅੰਦਰ ਸ਼ਹਿਰਾਂ ਅਧੀਨ ਆਉਂਦੇ ਥਾਣਾ ਮੁਖੀਆਂ ਵਲੋਂ ਚੁੱਕਿਆ ਗਿਆ ਹੈ। ਇਸ ਤਹਿਤ ਹੀ ਅੰਮ੍ਰਿਤਸਰ ਦੇ ਬੀ-ਡਿਵੀਜ਼ਨ ਥਾਣੇ ਵਿੱਚ ਤਾਇਨਾਤ ਕਪਿਲ ਦੇਵ ਦੇ ਪੁੱਤਰ ਅਧੀਰੰਸ਼ ਦਾ ਜਨਮਦਿਨ ਪੁਲਿਸ ਫੋਰਸ ਵਲੋਂ ਕਪਿਲ ਦੇਵ ਦੇ ਘਰ ਪਹੁੰਚ ਕੇ ਮਨਾਇਆ ਗਿਆ।