ਅੰਮ੍ਰਿਤਸਰ: ਪ੍ਰਦਰਸ਼ਨਕਾਰੀਆਂ 'ਤੇ ਕਾਂਗਰਸੀ ਆਗੂ 'ਚ ਹੋਈ ਝੜਪ
ਅੰਮ੍ਰਿਤਸਰ: ਅਕਾਲੀ ਦਲ ਅਤੇ ਵੇਰਕਾ ਇਲਾਕੇ ਦੇ ਲੋਕਾਂ ਵੱਲੋਂ ਕਰਫਿਊ ਦੌਰਾਨ ਲੌੜਵੰਦਾਂ ਨੂੰ ਰਾਸ਼ਨ ਨਾ ਮਿਲਣ ਦੇ ਇਲਜ਼ਾਮ ਲਗਾਉਂਦੇ ਹੋਏ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਕਾਂਗਰਸੀ ਆਗੂ ਅਤੇ ਇਲਾਕੇ ਦੀ ਕੌਂਸਲਰ ਦੇ ਪਤੀ ਹਰਪਾਲ ਸਿੰਘ ਵੇਰਕਾ ਨੇ ਤੇ ਪ੍ਰਦਰਸ਼ਨਕਾਰੀਆਂ ਵਿੱਚ ਤੂੰ-ਤੂੰ ਮੈਂ-ਮੈਂ ਦੀ ਨੌਬਤ ਆ ਗਈ। ਇਸ ਮਾਮਲੇ ਨੂੰ ਲੈ ਕੇ ਦੋਵੇਂ ਇੱਕ ਦੂਜੇ 'ਤੇ ਇਲਜ਼ਾਮ ਲਗਾ ਰਹੇ ਹਨ।