ਅਮਨ ਅਰੋੜਾ ਨੇ ਮੰਤਰੀਆਂ ਦੇ ਵਿਵਾਦ ਮਾਮਲੇ 'ਚ ਮੁੱਖ ਮੰਤਰੀ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਨਾਲ ਮੰਤਰੀਆਂ ਦੇ ਵਿਵਾਦ ਤੋਂ ਬਾਅਦ ਹੁਣ ਉਹ ਮਸਲਾ ਸੁਲਝਾਉਣਾ ਚਾਹੁੰਦੇ ਹਨ। ਇਸ ਕਰਕੇ ਉਨ੍ਹਾਂ ਨੇ ਆਪਣੇ ਸਿਸਵਾਂ ਵਿਖੇ ਫਾਰਮ ਹਾਊਸ 'ਤੇ ਮੰਤਰੀਆਂ ਨੂੰ ਲੰਚ ਤੇ ਸੱਦਿਆ ਸੀ। ਅਰੋੜਾ ਨੇ ਮੰਤਰੀਆਂ ਦੇ ਵਿਵਾਦ ਮਾਮਲੇ 'ਚ ਮੁੱਖ ਮੰਤਰੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੀਫ ਸੈਕਰੇਟਰੀ ਕਰਨ ਅਵਤਾਰ ਸਿੰਘ ਸਿਰਫ ਇੱਕ ਮੋਹਰਾ ਹੈ। ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ, ਐਕਸਾਈਜ਼ ਵਿਭਾਗ ਇਹ ਸਭ ਮੁੱਖ ਮੰਤਰੀ ਦੇ ਕੋਲ ਹੈ।