ਪ੍ਰਦਰਸ਼ਨ ਦੌਰਾਨ ਕਿਸਾਨਾਂ ਨਾਲ ਭਿੜੇ ਅਕਾਲੀ ਤੇ ਬਸਪਾ ਸਮਰਥਕ - supporters
ਹੁਸ਼ਿਆਰਪੁਰ:ਬੀਤੇ ਕੱਲ੍ਹ ਹਰਿਆਣਾ ਦੇ ਕਰਨਾਲ ‘ਚ ਪੁਲਿਸ ਵੱਲੋਂ ਕਿਸਾਨਾਂ ‘ਤੇ ਕੀਤੇ ਗਏ, ਤਸ਼ੱਦਦ ਤੋਂ ਬਾਅਦ ਕਿਸਾਨ ਜਥੇਬੰਦੀਆਂ ਗੁੱਸੇ ਵਿੱਚ ਹਨ। ਜਿਸ ਦੇ ਰੋਸ ਵਜੋਂ ਹੁਸ਼ਿਆਰਪੁਰ ਵਿੱਚ ਵੀ ਕਿਸਾਨਾਂ ਵੱਲੋਂ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਦਾ ਰਿਹਾ ਸੀ, ਪਰ ਇਸ ਮੌਕੇ ਅਕਾਲੀ ਤੇ ਬਸਪਾ ਸਮਰਥਕਾਂ ਅਤੇ ਪ੍ਰਦਰਸਨ ਕਰ ਰਹੇ ਕਿਸਾਨਾਂ ਵਿਚਾਲੇ ਤਿੱਖੀ ਬਹਿਸ ਹੋ ਗਈ। ਦਰਅਸਲ ਅਕਾਲੀ ਤੇ ਬਸਪਾ ਸਮਰਥਕ ਫਗਵਾੜੇ ਵਿੱਚ ਅਕਾਲੀ-ਬਸਪਾ ਦੀ ਰੈਲੀ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ, ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਰੋਡ ਜਾਮ ਕਰਕੇ ਇਨ੍ਹਾਂ ਨੂੰ ਰਾਸਤਾ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਗੁੱਸੇ ‘ਚ ਆਏ ਅਕਾਲੀ-ਬਸਪਾ ਸਮਰਥਕਾਂ ਨੇ ਕਿਸਾਨਾਂ ਨਾਲ ਬਹਿਸ ਕਰਨੀ ਸ਼ੁੁਰੂ ਕਰ ਦਿੱਤੀ।