ਲੁਧਿਆਣਾ ਧਮਾਕੇ ਮਗਰੋਂ ਬੋਲੇ ਸਿੱਧੂ, ਪੰਜਾਬ ਨੂੰ ਵੰਡਿਆ ਨਹੀਂ ਜਾ ਸਕਦਾ - Navjot Sidhu
ਲੁਧਿਆਣਾ: ਸ਼ਹਿਰ ਦੇ ਕੋਰਟ ਕੰਪਲੈਕਸ 'ਚ ਬਲਾਸਟ ਵਿੱਚ ਜ਼ਖਮੀਆਂ ਦਾ ਹਾਲ ਜਾਨਣ ਲਈ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਡੀਐਮਸੀ ਪਹੁੰਚੇ। ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਨਾਕਾਰਤਮਕ ਰਾਜਨੀਤੀ ਹੈ ਕਿ ਬੇਕਸੂਰ ਲੋਕਾਂ ਦੀਆਂ ਜਾਨਾਂ ਲਈਆਂ ਜਾ ਰਹੀਆਂ ਹਨ। ਉਨ੍ਹਾ ਕਿ ਪੌਣੇ ਪੰਜ ਸਾਲ ਬਿਲਕੁਲ ਠੀਕ ਸੀ, ਅਤੇ ਆਖਰੀ ਦਿਨ੍ਹਾਂ ਦੇ ਵਿੱਚ ਆ ਕੇ ਹੀ ਬੇਅਦਬੀ ਅਤੇ ਇਹ ਸਾਰੀਆਂ ਘਟਨਾਵਾਂ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਾਂ ਡਰਾਉਣਾ ਇਹ ਕਿਹੋ ਜਿਹੀ ਲੜ੍ਹਾਈ ਹੈ, ਅਤੇ ਕਿਸ ਨਾਲ ਹੈ। ਉਨ੍ਹਾਂ ਕਿਹਾ ਕਿ ਜਿਸ ਲੜ੍ਹਾਈ ਵਿੱਚ ਰਾਜਾ ਦੀ ਜਾਨ ਨੂੰ ਖ਼ਤਰਾ ਨਾ ਹੋ ਕੇ ਬੇਕਸੂਰ ਲੋਕਾਂ ਨੂੰ ਹੀ ਮਾਰਨਾ ਹੈ, ਇਹ ਲੜਾਈ ਨਹੀਂ ਹੈ ਰਾਜਨੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਲੋਕ ਗੁਰੂਆਂ ਦੋ ਵਿਰਸੇ ਨੂੰ ਆਪਣਾ ਮੰਨਦੇ ਹਾਂ, ਉਸ ਵਿਚਾਰਧਾਰਾ ਨਾਲ ਜੁੜ ਕੇ ਕਿਸੇ ਨੂੰ ਵੰਡਿਆਂ ਨਹੀਂ ਜਾ ਸਕਦਾ।