ਦੋ ਦਿਨਾਂ ਬਾਅਦ ਨਿਕਲੀ ਧੁੱਪ, ਲੋਕਾਂ ਨੇ ਮਾਣਿਆ ਆਨੰਦ - CHANDIGARH WEATHER
ਚੰਡੀਗੜ੍ਹ : ਪਿਛਲੇ ਚਾਰ-ਪੰਜ ਦਿਨਾਂ ਤੋਂ ਪੈ ਰਹੀ ਧੁੰਦ ਤੋਂ ਬਾਅਦ ਅੱਜ ਸਵੇਰੇ ਨਿਕਲੀ ਧੁੱਪ ਨੂੰ ਵੇਖ ਕੇ ਲੋਕਾਂ ਨੇ ਸੁੱਖ ਦਾ ਸਾਂਹ ਲਿਆ ਅਤੇ ਅਤੇ ਉਨ੍ਹਾਂ ਨੇ ਧੁੱਪ ਦਾ ਆਨੰਦ ਮਾਣਿਆ। ਸੈਕਟਰ 17 ਚੰਡੀਗੜ੍ਹ ਵਿੱਚ ਧੁੱਪ ਖਿੜਨ ਕਰ ਕੇ ਲੋਕੀ ਧੁੱਪ ਸੇਕਦੇ ਨਜ਼ਰ ਆਏ ਅਤੇ ਜਿਹੜਾ ਠੰਡ ਕਰਕੇ ਸੈਕਟਰ 17 ਦੇ ਵਿੱਚ ਚਹਿਲ ਪਹਿਲ ਘੱਟ ਗਈ ਸੀ ਉਹ ਵੀ ਦੁਬਾਰਾ ਵੇਖਣ ਨੂੰ ਮਿਲੀ। ਪਰ ਧੁੱਪ ਜ਼ਿਆਦਾ ਦੇਰ ਤੱਕ ਲੋਕਾਂ ਨੂੰ ਆਨੰਦ ਨਹੀਂ ਦੇ ਸਕੀ ਕਿਉਂਕਿ ਤਕਰੀਬਨ 2.00 ਵਜੇ ਬੱਦਲ ਹੋ ਗਏ ਅਤੇ ਧੁੰਦ ਪੈਣੀ ਸ਼ੁਰੂ ਹੋ ਗਈ। ਅੱਜ ਦਾ ਤਾਪਮਾਨ ਵੀ ਬਹੁਤ ਘੱਟ ਹੀ ਰਿਹਆ ਅਤੇ ਵੱਧੋ ਵੱਧ ਤਾਪਮਾਨ 16 ਡਿਗਰੀ ਤੱਕ ਹੀ ਪਹੁੰਚ ਸਕਿਆ। ਈਟੀਵੀ ਭਾਰਤ ਨੇ ਮਾਰਕੀਟ ਦੇ ਵਿੱਚ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਠੰਢ ਕਰਕੇ ਗ੍ਰਾਹਕ ਵੀ ਘਰੋਂ ਨਹੀਂ ਨਿਕਲ ਰਹੇ ਅਤੇ ਠੰਡ ਦਾ ਅਸਰ ਉਨ੍ਹਾਂ ਦੇ ਕਾਰੋਬਾਰ ਦੇ ਉੱਤੇ ਵੀ ਪੈ ਰਿਹਾ ਹੈ। ਠੰਡ ਕਰ ਕੇ ਉਹ ਵੀ ਅੱਜ ਅੱਗ ਹੀ ਸੇਕ ਰਹੇ ਹਨ।