ਸਾਬਕਾ ਫ਼ੌਜੀ ਤੇ ਉਸ ਦੇ ਬੇਟੇ ’ਤੇ ਲੱਗੇ ਕੁੱਟਮਾਰ ਕਰਨ ਇਲਜ਼ਾਮ - ਇਲਜ਼ਾਮ ਲਗਾਏ ਗਏ
ਜ਼ਿਲ੍ਹੇ ਦੇ ਡੀਸੀ ਦਫ਼ਤਰ ਕੰਪਲੈਕਸ ਦੇ ਕੋਲ ਕਿਰਾਏ ਦੇ ਘਰ ਵਿੱਚ ਰਹਿਣ ਵਾਲੇ ਇੱਕ ਮਾਲੀ ਨੇ ਫੌਜੀ ਦੇ ਪਰਿਵਾਰ ’ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਮਾਲੀ ਦਾ ਕਹਿਣਾ ਸੀ ਕਿ ਸਾਬਕਾ ਫ਼ੌਜੀ ਦੇ ਪਰਿਵਾਰ ਦੇ ਉਨ੍ਹਾਂ ਨੇ ਕੁਝ ਪੈਸੇ ਦੇਣੇ ਸੀ ਉਨ੍ਹਾਂ ਦੇ ਬੇਟੇ ਹਨੀ ਅਤੇ ਸਾਬਕਾ ਫੌਜੀ ਮਲਕੀਤ ਸਿੰਘ ਨੇ ਸਾਡੇ ਘਰ ਆ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਸਾਬਕਾ ਫੌਜੀ ਦੇ ਬੇਟੇ ਨੇ ਉਸ ’ਤੇ ਲੋਹੇ ਦੀ ਕਿਸੇ ਚੀਜ਼ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸਦੇ ਸਿਰ ’ਤੇ 4 ਟਾਂਕੇ ਆਏ। ਦੂਜੇ ਪਾਸੇ ਸਾਬਕਾ ਫੌਜੀ ਦੀ ਪਤਨੀ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਝੂਠ ਕਰਾਰ ਦਿੱਤਾ।