ਅੰਮ੍ਰਿਤਸਰ 'ਚ ਗੁਟਕਾ ਸਾਹਿਬ ਦੀ ਬੇਅਦਬੀ, ਪੁਲਿਸ ਨੇ ਹਿਰਾਸਤ 'ਚ ਲਿਆ ਮੁਲਜ਼ਮ ਪਰਿਵਾਰ - ਗੁਟਕਾ ਸਾਹਿਬ ਦੀ ਬੇਅਦਬੀ
ਅੰਮ੍ਰਿਤਸਰ: ਇੱਕ ਪਾਸੇ ਕੋਰੋਨਾ ਮਹਾਂਮਾਰੀ ਦਾ ਕਹਿਰ ਹੈ ਤੇ ਦੂਜੇ ਪਾਸੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਖ਼ਬਰ ਸਾਹਮਣੇ ਆਈ ਹੈ। ਗੁਟਕਾ ਸਾਹਿਬ ਦੀ ਬੇਅਦਬੀ ਅੰਮ੍ਰਿਤਸਰ ਦੇ ਸਥਿਤ ਗੁਰੂ ਨਾਨਕ ਪੁਰਾ ਕੋਟ ਖਾਲਸਾ 'ਚ ਹੋਈ ਹੈ। ਐਸ.ਜੀ.ਪੀ.ਸੀ ਮੈਂਬਰ ਰਾਜਿੰਦਰ ਮਿਹਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਫਾਈ ਕਰਮਚਾਰੀਆਂ ਤੋਂ ਸੂਚਨਾ ਮਿਲੀ ਸੀ ਕਿ ਕਿਸੇ ਪਰਿਵਾਰ ਨੇ ਬੋਰੀ ਦੇ ਵਿੱਚ ਸੁੰਦਰ ਸਾਹਿਬ, ਸੁੱਖਮਣੀ ਸਾਹਿਬ, ਨਿਤਨੇਮ ਦੇ ਗੁਟਕਾ ਸਾਹਿਬ ਦੇ ਅੰਗ ਰੱਖੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਫ਼ਾਈ ਕਰਮਚਾਰੀਆਂ ਰਾਹੀਂ ਉਸ ਮੁਲਜ਼ਮ ਪਰਿਵਾਰ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਉਨ੍ਹਾਂ 'ਤੇ ਆਈਪੀਸੀ ਦੀ ਧਾਰਾ 295(A) ਦੇ ਤਹਿਤ ਮੁੱਕਦਮਾ ਦਰਜ ਕਰ ਲਿਆ ਗਿਆ ਹੈ।