ਐਕਟਿਵਾ ਦੀ ਫੇਟ ਨਾਲ ਬਜ਼ੁਰਗ ਜ਼ਖ਼ਮੀ - Activa
ਜਲੰਧਰ: ਕਸਬਾ ਫਿਲੌਰ ਵਿਖੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ। ਤਾਜ਼ਾ ਹਾਦਸਾ ਫਿਲੌਰ ਦੇ ਸਿਵਲ ਹਸਪਤਾਲ ਦੇ ਸਾਹਮਣੇ ਵਾਪਰਿਆ। ਜਿਥੇ ਕਿ ਤੇਜ਼ ਰਫਤਾਰ ਐਕਟਿਵਾ ਸਵਾਰ ਨੇ ਲੰਘ ਰਹੇ ਸਾਈਕਲ ਸਵਾਰ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ ਅਤੇ ਫ਼ਰਾਰ ਹੋ ਗਿਆ, ਜਿਸ ਕਾਰਨ ਬਜ਼ੁਰਗ ਵਿਅਕਤੀ ਨੂੰ ਸੱਟਾਂ ਵੀ ਲੱਗੀਆਂ। ਗਨੀਮਤ ਇਹ ਰਹੀ ਕਿ ਬਜ਼ੁਰਗ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਅਤੇ ਨਾਲ ਹੀ ਹਸਪਤਾਲ ਸੀ ਜਿਥੇ ਕਿ ਉਸ ਨੂੰ ਇਲਾਜ ਲਈ ਵੀ ਭਿਜਵਾ ਦਿੱਤਾ ਗਿਆ। ਉੱਥੇ ਖੜ੍ਹੇ ਵਿਅਕਤੀ ਨੇ ਦੱਸਿਆ ਕਿ ਗਲਤ ਸਾਈਡ ਸਕੂਟਰੀ ਤੇ ਤਿੰਨ ਨੌਜਵਾਨ ਸਵਾਰ ਸਨ ਜੋ ਬਜ਼ੁਰਗ ਨੂੰ ਟੱਕਰ ਮਾਰ ਕੇ ਉਥੋਂ ਭੱਜ ਗਏ।