ਕੋਰੋਨਾ ਟੈਸਟ ਲਈ ਨਮੂਨੇ ਇੱਕਤਰ ਕਰਨ ਗਈ ਸਿਹਤ ਵਿਭਾਗ ਦੀ ਟੀਮ ਨਾਲ ਹੋਈ ਬਦਸਲੂਕੀ
ਸ੍ਰੀ ਅਨੰਦਪੁਰ ਸਾਹਿਬ: ਤਹਿਸੀਲ ਦੇ ਥਾਣਾ ਨੂਰ ਪੁਰ ਬੇਦੀ ਅਧੀਨ ਪੈਂਦੇ ਪਿੰਡ ਟਿੱਬਾ ਟੱਪਰੀਆਂ 'ਚ ਕੋਰੋਨਾ ਦੇ ਨਮੂਨੇ ਲੈਣ ਲਈ ਗਏ ਸਿਹਤ ਵਿਭਾਗ ਦੇ ਕਰਮੀਆਂ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਸਿਹਤ ਵਿਭਾਗ ਦੇ ਕਰਮੀਆਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ। ਸਿਹਤ ਵਿਭਾਗ ਦੇ ਕਰਮੀਆਂ ਨੇ ਦੱਸਿਆ ਕਿ ਪਿੰਡ ਕੁਝ ਲੋਕਾਂ ਨੇ ਜਾਅਲੀ ਪੌਜ਼ੀਟਿਵ ਨਤੀਜੇ ਦੇਣ ਦੀ ਅਫਵਾਹ ਪਿੰਡ ਵਿੱਚ ਉੱਡਾ ਦਿੱਤੀ ਅਤੇ ਉਨ੍ਹਾਂ ਨਾਲ ਮੰਦਾ ਚੰਗਾ ਵੀ ਬੋਲਿਆ ਗਿਆ। ਇਸ ਬਾਰੇ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ 'ਤੇ ਕਾਰਵਾਈ ਸ਼ੁਰੂ ਕਰ ਜਾਂਚ ਅਰੰਭ ਦਿੱਤੀ ਗਈ ਹੈ। ਇਸ ਬਾਰੇ ਐੱਸਡੀਐੱਮ ਕੰਨੂ ਗਰਗ ਨੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।